ਬਾਬਾ ਭਾਈ ਸਾਧੂ ਜੀ ਦੀ ਯਾਦ ਮਨਾਈ ਜਾਵੇਗੀ ਮਾਘੀ
ਉਦਾਸੀਨ ਅਸਥਾਨ ਬਾਬਾ ਭਾਈ ਸਾਧੂ ਜੀ, ਰੁੜਕਾ ਕਲਾਂ ਵਿਖੇ ਮਾਘੀ ਦਾ ਦਿਹਾੜਾ ਕੱਲ 14 ਜਨਵਰੀ ਨੂੰ
Publish Date: Mon, 12 Jan 2026 08:13 PM (IST)
Updated Date: Mon, 12 Jan 2026 08:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਬਾਬਾ ਭਾਈ ਸਾਧੂ ਜੀ ਉਦਾਸੀਨ ਰੁੜਕਾ ਕਲਾ ਵਿਖੇ ਮਾਘੀ ਦਾ ਦਿਹਾੜਾ 14 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਮਹੰਤ ਜੀ ਨੇ ਦੱਸਿਆ ਕਿ ਇਸ ਅਸਥਾਨ ’ਤੇ ਬਾਬਾ ਭਾਈ ਸਾਧੂ ਜੀ ਦੀ ਯਾਦ ’ਚ ਸਾਲਾਨਾ ਦੋ ਦਿਹਾੜੇ ਮਨਾਏ ਜਾਦੇ ਹਨ, ਜਿਨ੍ਹਾਂ ’ਚੋਂ ਇਕ ਮਾਘੀ ਦਾ ਪਵਿੱਤਰ ਦਿਹਾੜਾ ਹੈ। ਇਸ ਦਿਨ ਦੂਰ-ਦਰਾਡੇ ਤੋਂ ਸੰਗਤਾ ਆ ਕੇ ਬਾਬਾ ਜੀ ਦੇ ਦਰਬਾਰ ’ਚ ਆਪਣੀ ਹਾਜ਼ਰੀ ਭਰਦੀਆ ਹਨ। ਦੁਪਹਿਰ ਦੇ ਸਮੇਂ ਰਾਗੀ ਜਥਿਆਂ ਵੱਲੋਂ ਬਾਬਾ ਜੀ ਦਾ ਗੁਣਗੁਣ ਕੀਤਾ ਜਾਂਦਾ ਹੈ ਤੇ ਸਾਰਾ ਦਿਨ ਗੁਰੁ ਦਾ ਅਟੁੱਟ ਲੰਗਰ ਵੀ ਵਰਤਿਆ ਜਾਂਦਾ ਹੈ।