ਐੱਲਪੀਯੂ ਦੇ ਵਿਦਿਆਰਥੀਆਂ ਨੇ ਦਿਖਾਈ ਸ਼ਾਨਦਾਰ ਪ੍ਰਤਿਭਾ
ਐੱਲਪੀਯੂ ਦੇ ਸਾਲਾਨਾ ਇੰਟਰਾ-ਯੂਨੀਵਰਸਿਟੀ ਫੈਸਟ, ਮੈਗਨੀਟਿਊਡ 2025 ’ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਤਿਭਾ ਤੇ ਜਨੂੰਨ ਦਾ ਪ੍ਰਦਰਸ਼ਨ ਕੀਤਾ
Publish Date: Mon, 24 Nov 2025 06:57 PM (IST)
Updated Date: Mon, 24 Nov 2025 06:58 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਐੱਲਪੀਯੂ ਦੇ ਸਾਲਾਨਾ ਓਪਨ ਇੰਟਰਾ-ਯੂਨੀਵਰਸਿਟੀ ਫੈਸਟ ਮੈਗਨੀਟਿਊਡ ’ਚ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ’ਚ 1000 ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ ਸ਼ਾਨਦਾਰ ਪ੍ਰੋਗਰਾਮ ਦਾ ਉਦਘਾਟਨ ਪ੍ਰਸਿੱਧ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕੀਤਾ। ਉਸਨੇ ਯਾਦ ਕੀਤਾ ਕਿ ਕਿਵੇਂ ਉਸਦੇ ਵਿਦਿਆਰਥੀ ਦਿਨਾਂ ਦੌਰਾਨ ਯੂਥਵਾਈਬ ਵਰਗੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਨਾਲ ਉਸਦੇ ਕਰੀਅਰ ਦੇ ਪਹਿਲੇ ਦਰਵਾਜ਼ੇ ਖੁੱਲ੍ਹ ਗਏ, ਜਦੋਂ ਉਸਨੂੰ ਇਕ ਸੰਗੀਤ ਵੀਡੀਓ ’ਚ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਕਾਰਨ ਉਸਨੂੰ ਮਨੋਰੰਜਨ ਉਦਯੋਗ ’ਚ ਪ੍ਰਵੇਸ਼ ਮਿਲਿਆ। ਵਿਦਿਆਰਥੀਆਂ ਨੇ ਨੌਂ ਵੱਖ-ਵੱਖ ਸ਼੍ਰੇਣੀਆਂ ’ਚ ਮੁਕਾਬਲਾ ਕੀਤਾ, ਜਿਨ੍ਹਾਂ ’ਚ ਡਾਂਸ, ਸੰਗੀਤ, ਫੈਸ਼ਨ, ਪਰਿਧਾਨ (ਗਰੁੱਪ ਫੈਸ਼ਨ ਸ਼ੋਅ), ਬੁਰਸ਼ ਸਟ੍ਰੋਕ, ਮਹਿੰਦੀ, ਕਿਚਨ ਕਿੰਗ, ਈ-ਸਪੋਰਟਸ ਤੇ ਫਿਟਨੈਸ ਚੁਣੌਤੀਆਂ ਸ਼ਾਮਲ ਹਨ। ਗ੍ਰੈਂਡ ਫਿਨਾਲੇ ਤੇ ਬੋਲਦੇ ਹੋਏ ਐੱਲਪੀਯੂ ਦੀ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ ਨੇ ਕਿਹਾ ਕਿ ਰਚਨਾਤਮਕਤਾ ਦੇ ਇਸ ਚੁਣੌਤੀਪੂਰਨ ਸਮੇਂ ’ਚ ਬਣਿਆ ਵਿਸ਼ਵਾਸ ਤੁਹਾਨੂੰ ਕੱਲ੍ਹ ਦੇ ਨੇਤਾ ਤੇ ਦੂਰਦਰਸ਼ੀ ਬਣਨ ਲਈ ਅੱਗੇ ਵਧਾਏਗਾ। ਚੰਦਨ ਸਿੰਘ ਤੇ ਐਸ਼ਵਰਿਆ ਨੂੰ ਮਿਸਟਰ ਤੇ ਮਿਸ ਮੈਗਨੀਟਿਊਡ 2025 ਦਾ ਤਾਜ ਪਹਿਨਾਇਆ ਗਿਆ, ਜਦੋਂ ਕਿ ਕੁੱਲ ਚੈਂਪੀਅਨ ਦਾ ਖਿਤਾਬ ਟੀਮ ਜ਼ੈਨਿਥ ਨੂੰ ਦਿੱਤਾ ਗਿਆ। ਵੋਗ ਆਯੁਸ਼, ਵੋਗ ਨੂਹਾ, ਆਈਕੋਨਿਕ ਆਸ਼ੀਸ਼ ਗੋਸਵਾਮੀ, ਆਈਕੋਨਿਕ ਸੰਜਨਾ ਮਲਿਕ, ਕਰਿਸ਼ਮੈਟਿਕ ਸਾਹਿਲ, ਕਰਿਸ਼ਮੈਟਿਕ ਅਨੁਸ਼ਾ, ਸ਼ੋਅਸਟਾਪਰ ਹਰਸ਼ ਰਾਜ ਤੇ ਸ਼ੋਅਸਟਾਪਰ ਚੇਤਨਾ ਨੂੰ ਤਾਜ ਪਹਿਨਾਇਆ ਗਿਆ। ਮੁਕਾਬਲੇ ਤੋਂ ਇਲਾਵਾ ਇਕ ਹਫਤਾ ਚੱਲਣ ਵਾਲੇ ਮੈਗਨੀਟਿਊਡ ’ਚ ਸੱਭਿਆਚਾਰਕ ਤੇ ਰਚਨਾਤਮਕ ਪ੍ਰੋਗਰਾਮਾਂ ਦੀ ਝਲਕ ਦੇਖਣ ਨੂੰ ਮਿਲੀ, ਜਿਸ ’ਚ ਕਲਾ, ਡਿਜ਼ਾਈਨ, ਪ੍ਰਦਰਸ਼ਨ ਤੇ ਰਸੋਈ ਹੁਨਰਾਂ ਰਾਹੀਂ ਸਹਿਯੋਗ, ਨਵੀਨਤਾ ਤੇ ਸਵੈ-ਪ੍ਰਗਟਾਵੇ ਦੀ ਪੇਸ਼ਕਾਰੀ ਦਿੱਤੀ ਗਈ।