ਭਗਵਾਨ ਸ਼ਿਵ ਕਥਾ 3 ਫਰਵਰੀ ਤੋਂ
ਮਹਾਸ਼ਿਵਰਾਤਰੀ ਸਬੰਧੀ ਭਗਵਾਨ ਸ਼ਿਵ ਕਥਾ 3 ਤੋਂ 8 ਫਰਵਰੀ ਤਕ
Publish Date: Fri, 23 Jan 2026 08:22 PM (IST)
Updated Date: Fri, 23 Jan 2026 08:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਸ਼ਿਵਰਾਤਰੀ ’ਤੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਤੇ ਸ਼੍ਰੀ ਗੀਤਾ ਮੰਦਰ ਅਰਬਨ ਐਸਟੇਟ ਫੇਜ਼-1 ਵੱਲੋਂ ਭਗਵਾਨ ਸ਼ਿਵ ਕਥਾ 3 ਤੋਂ 8 ਫਰਵਰੀ ਤੱਕ ਕਰਵਾਈ ਜਾ ਰਹੀ ਹੈ। ਇਹ ਕਥਾ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਧਵੀ ਪੱਲਵੀ ਭਾਰਤੀ ਨੇ ਦੱਸਿਆ ਕਿ ਕਥਾ ਸਥਾਨ ਦੇ ਆਸ-ਪਾਸ ਦੇ ਇਲਾਕਿਆਂ ’ਚ ਮੰਦਰ ਅਤੇ ਸੰਸਥਾਨ ਵੱਲੋਂ ਭਗਵਾਨ ਸ਼ਿਵ ਕਥਾ ਦਾ ਸੰਦੇਸ਼ ਸਭ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਇਸ ਤਰ੍ਹਾਂ ਦੇ ਆਧਿਆਤਮਿਕ ਪ੍ਰੋਗਰਾਮਾਂ ਦੀ ਬਹੁਤ ਲੋੜ ਹੈ ਤਾਂ ਜੋ ਮਨੁੱਖ ਦਾ ਭਟਕਿਆ ਹੋਇਆ ਮਨ ਪ੍ਰਭੂ ਨਾਲ ਜੁੜ ਸਕੇ। ਮੰਦਰ ਦੇ ਪ੍ਰਧਾਨ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕਥਾ ਸਬੰਧੀ ਸ਼ਾਨਦਾਰ ਸ਼ੋਭਾ ਯਾਤਰਾ ਪਹਿਲੀ ਫਰਵਰੀ ਨੂੰ ਦੁਪਹਿਰ 3 ਵਜੇ ਸ਼੍ਰੀ ਗੀਤਾ ਮੰਦਰ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਅਨੁਰਾਗ, ਨਰਗਿਸ ਬਤਰਾ, ਏਐੱਲ ਧਵਨ ਆਦਿ ਵੀ ਹਾਜ਼ਰ ਸਨ।