ਪ੍ਰਭੂ ਯਿਸੂ ਮਸੀਹ ਨੇ ਲੋਕਾਈ ਲਈ ਨਿਜਾਤ ਦਾ ਦਰਵਾਜ਼ਾ ਖੋਲ੍ਹਿਆ : ਗੌਰਵ
ਪ੍ਰਭੂ ਯਿਸੂ ਮਸੀਹ ਜੀ ਸਮੁੱਚੀ ਮਨੁੱਖ ਜਾਤੀ ਦੇ ਵਾਸਤੇ ਆਏ : ਗੌਰਵ
Publish Date: Wed, 24 Dec 2025 08:26 PM (IST)
Updated Date: Wed, 24 Dec 2025 08:28 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪ੍ਰਭੂ ਯਿਸੂ ਮਸੀਹ ਜੀ ਇਹ ਸੰਸਾਰ ’ਚ ਸਮੁੱਚੀ ਮਨੁੱਖ ਜਾਤੀ ਦੇ ਵਾਸਤੇ ਆਏ। ਉਨ੍ਹਾਂ ਦਾ ਜਨਮ ਕਿਸੇ ਵੀ ਇਕ ਧਰਮ ਜਾਤ ਦੇ ਲੋਕਾਂ ਦੀ ਲਈ ਨਹੀਂ ਸੀ ਉਨ੍ਹਾਂ ਨੇ ਇਸ ਧਰਤੀ ਤੇ ਜਨਮ ਲੈ ਕੇ ਪੂਰੀ ਮਨੁੱਖਤਾ ਦੇ ਲਈ ਨਿਜਾਤ ਦਾ ਦਰਵਾਜ਼ਾ ਖੋਲ੍ਹਿਆ। ਅੱਜ ਪੂਰਾ ਸੰਸਾਰ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਬਹੁਤ ਖੁਸ਼ੀਆਂ ਤੇ ਖੇੜਿਆਂ ਨਾਲ ਮਨਾ ਰਿਹਾ ਹੈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਚੋਣਵੇਂ ਪੱਤਰਕਾਰਾਂ ਨਾਲ ਜਤਿੰਦਰ ਸਿੰਘ ਗੌਰਵ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਨੇ ਪੰਜਾਬ ਵਾਸੀਆਂ ਤੇ ਪੂਰੇ ਸੰਸਾਰ ’ਚ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਮਸੀਹ ਦੀ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨੇ ਕਿਹਾ ਕਿ ਕਾਮਨਾ ਕਰਦਾ ਹਾਂ ਕਿ ਇਹ ਖਾਸ ਤਿਉਹਾਰ ਸੰਸਾਰ ’ਚ ਸਭ ਲੋਕਾਂ ਲਈ ਖੁਸ਼ੀਆਂ ਖੇੜਿਆਂ ਵਾਲਾ ਹੋਵੇ।