ਪਿਆਰ ਤੇ ਏਕਤਾ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ : ਡੀਐੱਸਪੀ ਬਰਾੜ
ਨਕੋਦਰ ਸਬ-ਡਵੀਜ਼ਨ ਪੁਲਿਸ ਮੁਲਾਜ਼ਮਾਂ ਨੇ ਲੋਹੜੀ ਦੇ ਸ਼ੁਭ ਮੌਕੇ 'ਤੇ ਪੁਲਿਸ ਸਟੇਸ਼ਨਾਂ
Publish Date: Tue, 13 Jan 2026 09:08 PM (IST)
Updated Date: Tue, 13 Jan 2026 09:12 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਸਬ-ਡਵੀਜ਼ਨ ਪੁਲਿਸ ਮੁਲਾਜ਼ਮਾਂ ਨੇ ਲੋਹੜੀ ਦੇ ਸ਼ੁਭ ਮੌਕੇ 'ਤੇ ਪੁਲਿਸ ਸਟੇਸ਼ਨਾਂ ਦੇ ਸਟਾਫ਼ ਨਾਲ ਮਿਲ ਕੇ ਲੋਹੜੀ ਮਨਾਈ। ਡੀਐਸਪੀ ਨਕੋਦਰ ਓਂਕਾਰ ਸਿੰਘ ਬਰਾੜ ਨੇ ਸਿਟੀ, ਸਦਰ, ਸ਼ੰਕਰ ਚੌਕੀ ਅਤੇ ਨੂਰਮਹਿਲ ਪੁਲਿਸ ਸਟੇਸ਼ਨਾਂ ਦੇ ਸਟਾਫ਼ ਨਾਲ ਮਿਲ ਕੇ ਲੋਹੜੀ ਮਨਾਈ। ਥਾਣੇ ਵਿਖੇ ਅੱਗ ਬਾਲੀ ਗਈ। ਸਾਰਿਆਂ ਨੂੰ ਮੂੰਗਫਲੀ, ਗੱਜਕ ਅਤੇ ਰੇਵੜੀਆਂ ਵੰਡੀਆਂ ਗਈਆਂ। ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਲੋਹੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ, ਅਤੇ ਲੋਹੜੀ ਆਪਸੀ ਪਿਆਰ ਅਤੇ ਏਕਤਾ ਦਾ ਸੰਦੇਸ਼ ਹੈ। ਪੁਲਿਸ ਮੁਲਾਜ਼ਮਾਂ ਦਾ ਫਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਅਤੇ ਤਿਉਹਾਰਾਂ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਵੱਧ ਜਾਂਦੀਆਂ ਹਨ।
ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਹਰਵਿੰਦਰ ਸਿੰਘ, ਸਦਰ ਪੁਲਿਸ ਸਟੇਸ਼ਨ ਇੰਚਾਰਜ ਦਿਲਬਾਗ ਸਿੰਘ, ਸੀਆਈਡੀ ਇੰਚਾਰਜ ਬਲਬੀਰ ਸਿੰਘ, ਸ਼ੰਕਰ ਚੌਂਕੀ ਜਗਤਾਰ ਸਿੰਘ, ਉੱਗੀ ਚੌਂਕੀ ਇੰਚਾਰਜ ਅੰਗਰੇਜ਼ ਸਿੰਘ, ਸਵਰੂਪ ਸਿੰਘ, ਰੀਡਰ ਹਰਮੇਸ਼ ਕੁਮਾਰ ਤੋਂ ਇਲਾਵਾ ਸਿਟੀ ਪੁਲਿਸ ਸਟੇਸ਼ਨ, ਸਦਰ ਪੁਲਿਸ ਕਰਮਚਾਰੀ ਅਤੇ ਮਹਿਲਾ ਕਰਮਚਾਰੀ ਆਦਿ ਮੌਜੂਦ ਸਨ।