ਐੱਮ ਆਰ ਇੰਟਰਨੈਸ਼ਨਲ ਸਕੂਲ ’ਚ ਲੋਹੜੀ ਦੀਆਂ ਰੌਣਕਾਂ
ਐਮਆਰ ਇੰਟਰਨੈਸ਼ਨਲ ਸਕੂਲ ’ਚ ਲੋਹੜੀ ਦਾ ਤਿਉਹਾਰ ਮਨਾਇਆ
Publish Date: Tue, 13 Jan 2026 08:02 PM (IST)
Updated Date: Tue, 13 Jan 2026 08:03 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਐੱਮ ਆਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਵੱਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੋਹੜੀ ਦੀ ਧੂਣੀ ਬਾਲੀ ਗਈ, ਪਰਿਕਰਮਾ ਕੀਤੀ ਗਈ ਅਤੇ ਬੱਚਿਆਂ ਤੇ ਸਟਾਫ਼ ਨੂੰ ਮੂੰਗਫਲੀ ਤੇ ਰਿਓੜੀਆਂ ਵੰਡੀਆਂ ਗਈਆਂ। ਇਸ ਪਾਵਨ ਮੌਕੇ ਕੋਆਰਡੀਨੇਟਰ ਰੁਪਿੰਦਰ ਕੌਰ, ਨਵਜੋਤ, ਨਰਿੰਦਰ ਕੁਮਾਰ, ਸੁਲਿੰਦਰ ਸਿੰਘ, ਅਮਰੀਕ ਸਿੰਘ, ਅਜੇ, ਮੁਕੇਸ਼ ਅਤੇ ਪੂਜਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। ਸਾਰੇ ਹਾਜ਼ਰ ਲੋਕਾਂ ਨੇ “ਸੁੰਦਰ ਮੁੰਦਰੀਏ” ਅਤੇ “ਢੋਲ ਦੀ ਧੁਨ” ਵਰਗੇ ਰਵਾਇਤੀ ਲੋਕ ਗੀਤਾਂ ’ਤੇ ਨੱਚ ਕੇ ਖੁਸ਼ੀ ਮਨਾਈ।ਵਿਦਿਆਰਥੀਆਂ ਨੇ ਪਵਿੱਤਰ ਅਗਨੀ ਅੱਗੇ ਅਰਦਾਸ ਕਰਕੇ ਚੰਗੀ ਸਿਹਤ, ਖੁਸ਼ਹਾਲੀ ਅਤੇ ਖਾਸ ਤੌਰ ‘ਤੇ 12ਵੀਂ ਬੋਰਡ ਪ੍ਰੀਖਿਆਵਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਸਰਵ ਮੋਹਨ ਟੰਡਨ, ਪ੍ਰੈਜ਼ੀਡੈਂਟ ਡਾ. ਆਸ਼ੀਸ਼, ਪ੍ਰਿੰਸੀਪਲ ਰਾਜਿੰਦਰ ਕੁਮਾਰ ਅਤੇ ਸੀਈਓ ਮੋਹਿਤ ਐੱਸ. ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਲੋਹੜੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।