ਰੋਡਵੇਜ਼/ ਪਨਬਸ ਡੀਪੂ-1 ’ਚ ਸ੍ਰੀ ਅਖੰਡ ਪਾਠ ਕਰਵਾਇਆ
ਹਰ ਸਾਲ ਦੀ ਤਰ੍ਹਾਂ ਪੰਜਾਬ ਰੋਡਵੇਜ਼/ ਪਨਬਸ ਡੀਪੂ-1 ’ਚ ਅਖੰਡ ਪਾਠ ਕਰਵਾਇਆ
Publish Date: Thu, 11 Dec 2025 07:49 PM (IST)
Updated Date: Fri, 12 Dec 2025 04:13 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼/ ਪਨਬੱਸ ਡੀਪੂ-1 ਵਿਖੇ ਅਖੰਡ ਪਾਠ ਸਾਹਿਬ ਦੇ 9 ਦਸੰਬਰ ਨੂੰ ਰੱਖੇ ਗਏ ਸਨ। ਅੱਜ 11 ਦਸੰਬਰ ਨੂੰ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪੂ-1 ਦੇ ਜਨਰਲ ਮੈਨੇਜਰ ਮਨਿੰਦਰ ਪਾਲ ਸਿੰਘ ਤੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਅਖੰਡ ਪਾਠ ਹਰ ਸਾਲ ਵਾਂਗ ਰੱਖੇ ਗਏ ਤੇ ਭੋਗ ਪਾਏ ਗਏ। ਇਹ ਅਖੰਡ ਪਾਠ ਸਾਹਿਬ ਹਰ ਸਾਲ ਕਰਵਾਏ ਜਾਂਦੇ ਹਨ। ਇਸ ਮੌਕੇ ਜਿਹੜੇ ਕਰਮਚਾਰੀ ਵਿਛੋੜਾ ਦੇ ਗਏ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਯਾਦ ਕੀਤਾ ਜਾਂਦਾ ਹੈ। ਪੰਜਾਬ ਰੋਡਵੇਜ਼/ ਪਨਬਸ ਕਾਮਿਆਂ ਦੀ ਤੰਦਰੁਸਤੀ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਮਹਿਕਮੇ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਵੀ ਇਹ ਅਖੰਡ ਪਾਠ ਰੱਖੇ ਜਾਂਦੇ ਹਨ। ਇਸ ਅਖੰਡ ਪਾਠ ਸਾਹਿਬ ’ਚ ਜਿੱਥੇ ਸਮੁੱਚੇ ਪੰਜਾਬ ਰੋਡਵੇਜ/ ਪਨਬਸ ਜਲੰਧਰ ਡੀਪੂ-1 ਦੇ ਕਰਮਚਾਰੀਆਂ ਵੱਲੋਂ ਸੇਵਾ ਨਿਭਾਈ ਹੈ ਉੱਥੇ ਡੀਪੂ -2 ਦੇ ਕਰਮਚਾਰੀਆਂ ਨੇ ਵੀ ਪੂਰਾ ਪੂਰਾ ਸਹਿਯੋਗ ਦਿੱਤਾ ਹੈ। ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਅਰਦਾਸ ਕਰਨ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਤੇ ਅਖੀਰ ’ਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।