ਜੀਐੱਸਟੀ ਘਟਣ ਨਾਲ ਵਧ ਸਕਦੀ ਹੈ ਨਿਗਮ ਦੀ ਆਰਥਿਕ ਪਰੇਸ਼ਾਨੀ
ਜੀਐੱਸਟੀ ਘਟਣ ਕਾਰਨ ਨਗਰ ਨਿਗਮ ਅਗਲੇ ਮਹੀਨੇ ਤਨਖਾਹ ਦੇਣਾ ਹੋ ਸਕਦਾ ਹੈ ਮਸ਼ਕਲ
Publish Date: Wed, 24 Dec 2025 08:20 PM (IST)
Updated Date: Wed, 24 Dec 2025 08:22 PM (IST)

-ਇਸ ਵਾਰ 54 ਲੱਖ ਦਾ ਆਇਆ ਜੀਐੱਸਟੀ ਦਾ ਹਿੱਸਾ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਲਈ ਅਗਲੇ ਮਹੀਨੇ ਤਨਖਾਹਾਂ ਦੇਣੀਆਂ ਮੁਸ਼ਕਲ ਹੋ ਸਕਦੀਆਂ ਹਨ, ਕਿਉਂਕਿ ਇਸ ਵਾਰ ਨਗਰ ਨਿਗਮ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਹਿੱਸਾ ਆਇਆ ਹੈ ਉਹ 54 ਲੱਖ ਰੁਪਏ ਦਾ ਆਇਆ ਹੈ ਤੇ ਇਸ ਵਾਰ ਤਾਂ ਤਨਖਾਹਾਂ ਦਾ ਨਿਬੇੜਾ ਲਗਪਗ ਹੋ ਗਿਆ ਹੈ ਜਦੋਂਕਿ ਹੁਣ ਅਗਲੇ ਮਹੀਨੇ ਜੇ ਜੀਐੱਸਟੀ ਦਾ ਏਨਾ ਹੀ ਹਿੱਸਾ ਆਇਆ ਤਾਂ ਫਿਰ ਨਗਰ ਨਿਗਮ ਨੂੰ ਆਪਣੇ ਮੁਲਾਜ਼ਮਾਂ ਦੀ ਤਨਖਾਹ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਸਕਦਾ ਹੈ। ਨਗਰ ਨਿਗਮ ਦੀਆਂ ਤਨਖਾਹਾਂ ਦਾ ਭੁਗਤਾਨ 13 ਕਰੋੜ ਦੇ ਲਗਭਗ ਹੈ ਜਦੋਂਕਿ ਬਾਕੀ ਹੋਰ ਖਰਚੇ ਜਿਸ ਤਰ੍ਹਾਂ ਬਿਜਲੀ ਦੇ ਬਿੱਲ, ਪੈਟਰੋਲ ਤੇ ਡੀਜ਼ਲ ਦਾ ਖਰਚਾ ਤੇ ਹੋਰ ਖਰਚੇ ਪਾ ਕੇ ਮਹੀਨੇ ਦਾ ਲਗਭਗ 20 ਕਰੋੜ ਦਾ ਭੁਗਤਾਨ ਹੁੰਦਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਨੂੰ ਜੀਐੱਸਟੀ ਦਾ ਹਿੱਸਾ ਕਰੋੜਾਂ ’ਚ ਆਉਂਦਾ ਸੀ। ---------------- ਵਸੂਲੀ ਵਧਾਉਣ ’ਤੇ ਦੇਣਾ ਪਵੇਗਾ ਜ਼ੋਰ ਨਗਰ ਨਿਗਮ ਨੂੰ ਆਪਣੇ ਆਰਥਿਕ ਸਾਧਨ ਹੋਰ ਵਧਾਉਣੇ ਪੈਣਗੇ। ਵਸੂਲੀ ਵਧਾਉਣ ਲਈ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਹੋਵੇਗੀ ਤੇ ਸਟਾਫ ਨੂੰ ਸਰਗਰਮ ਕਰਨਾ ਹੋਵੇਗਾ। ਨਗਰ ਨਿਗਮ ਦੀ ਵਾਟਰ ਸਪਲਾਈ, ਪ੍ਰਾਪਰਟੀ ਟੈਕਸ, ਬਿਲਡਿੰਗ ਬ੍ਰਾਂਚ, ਤਹਿ-ਬਾਜ਼ਾਰੀ ਬ੍ਰਾਂਚ ਤੇ ਦੂਜੀਆਂ ਬ੍ਰਾਂਚਾਂ ਤੋਂ ਇਸ ਸਮੇਂ ਰੈਵੀਨਿਊ ਇਕੱਠਾ ਹੁੰਦਾ ਹੈ ਤੇ ਹੁਣ ਇਸ ਰੈਵੀਨਿਊ ਨੂੰ ਵਧਾਉਣ ਲਈ ਨਗਰ ਨਿਗਮ ਨੂੰ ਸਖ਼ਤ ਕਦਮ ਉਠਾਉਣੇ ਹੋਣਗੇ।