ਵਿਦਿਆਰਥੀਆਂ ਨੂੰ ਸੀਈਪੀ ਅਧੀਨ ਸਿੱਖਣ ਸਮੱਗਰੀ ਵੰਡੀ
ਵਿਦਿਆਰਥੀਆਂ ਨੂੰ ਸੀਈਪੀ ਅਧੀਨ ਸਿੱਖਣ ਸਮੱਗਰੀ ਵੰਡੀ
Publish Date: Thu, 04 Dec 2025 08:46 PM (IST)
Updated Date: Fri, 05 Dec 2025 04:15 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਵਿਖੇ 6ਵੀਂ ਤੋਂ 12ਵੀਂ ਕਲਾਸ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਸਰਵ ਸਿੱਖਿਆ ਅਭਿਆਨ ਤਹਿਤ ਪ੍ਰਾਪਤ ਹੋਈ ਗ੍ਰਾਂਟ ਨਾਲ ਕੰਪੀਟੈਂਸੀ ਇਨਹਾਂਸਮੈਂਟ ਸਕੀਮ ਅਧੀਨ ਪੜ੍ਹਨ ਸਮੱਗਰੀ ਵੰਡੀ ਗਈ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ’ਚ ਵਾਧਾ ਕਰਨ ਲਈ ਪੰਜ-ਪੰਜ ਸ਼ੀਟਾਂ ਭੇਜੀਆਂ ਜਾ ਚੁੱਕੀਆਂ ਹਨ। ਪ੍ਰਿੰਸੀਪਲ ਤੇ ਕਲਾਸ ਇੰਚਾਰਜ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਪੜ੍ਹਾਉਣ ਲਈ ਵਚਨਵੱਧਤਾ ਦੁਹਰਾਈ। ਇਸ ਮੌਕੇ ਕਲਾਸ ਇੰਚਾਰਜ ਪੂਨਮ ਦੱਤਾ, ਬਲਜੀਤ ਕੌਰ, ਪ੍ਰਮਿੰਦਰਜੀਤ ਕੌਰ, ਬਲਜੀਤ ਕੌਰ ਸੈਣੀ, ਰੂਪ ਰਾਣੀ, ਰੰਜਨਾ, ਗਗਨਦੀਪ ਕੌਰ, ਅੰਮ੍ਰਿਤਾ ਰਾਣੀ, ਗੁਰਜੀਤ ਕੌਰ ਤੇ ਜਤਿੰਦਰ ਕੌਰ ਹਾਜ਼ਰ ਸਨ। ਸਰਵ ਸਿੱਖਿਆ ਅਭਿਆਨ ਦੇ ਇੰਚਾਰਜ ਅੰਮ੍ਰਿਤਾ ਰਾਣੀ ਨੇ ਵਿਦਿਆਰਥੀਆਂ ਨੂੰ ਸ਼ੀਟਾਂ ਵੰਡਣ ’ਚ ਵਿਸ਼ੇਸ਼ ਭੂਮਿਕਾ ਨਿਭਾਈ।