ਜੀਤ ਰਾਮ ਰੁਪਾਣਾ ਨੂੰ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ
ਜੀਤ ਰਾਮ ਰੁਪਾਣਾ ਨੂੰ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ
Publish Date: Fri, 05 Dec 2025 07:22 PM (IST)
Updated Date: Fri, 05 Dec 2025 07:24 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਵਿਮੁਕਤ ਜਾਤੀਆਂ ਦੇ ਪ੍ਰਧਾਨ ਤਰਸੇਮ ਰੁਪਾਣਾ ਦੇ ਚਾਚਾ ਜੀਤ ਰਾਮ ਦੀ ਅੰਤਿਮ ਅਰਦਾਸ ਪਿੰਡ ਕਤਪਾਲੋਂ ’ਚ ਹੋਈ। ਸਹਿਜ ਪਾਠ ਦੇ ਭੋਗ ਪੈਣ ਉਪਰੰਤ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਰਸਭਿੰਨੀ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸੁਸੀਲ ਕੁਮਾਰ ਰਿੰਕੂ ਸਾਬਕਾ ਐੱਮਪੀ ਜਲੰਧਰ, ਸੂਬਾ ਸਿੰਘ, ਮਨਦੀਪ ਸਿੰਘ ਗੋਰਾ ਉੱਘੇ ਸਮਾਜ ਸੇਵੀ, ਦਾਰਾ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ, ਪਿਆਰਾ ਲਾਲ, ਸੁਰਜੀਤ ਸਿੰਘ ਨਗਰ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਜਰਨੈਲ ਸਿੰਘ ਸੋਨੂ, ਜਥੇਦਾਰ ਕੁਲਦੀਪ ਸਿੰਘ, ਨਿਰਮਲ ਸਿੰਘ ਨਗਰ ਸਰਪੰਚ, ਅਵਤਾਰ ਸਿੰਘ ਸੰਗਤਪੁਰ ਤੇ ਪੰਚਾਇਤ ਮੈਂਬਰ ਵੀ ਮੌਜੂਦ ਸਨ।