ਲੋਹੜੀ ਤੇ ਮਾਘੀ ਦੇ ਤਿਉਹਾਰ ਮੌਕੇ ਲਾਇਆ ਰਸ ਦਾ ਲੰਗਰ
ਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਨਕੋਦਰ ਕਪੂਰਥਲਾ ਮੁੱਖ ਮਾਰਗ ਦੇ ਦੋ ਥਾਵਾਂ ਉੱਪਰ ਟੁੱਟ ਕਲਾਂ ਦੇ
Publish Date: Tue, 13 Jan 2026 10:33 PM (IST)
Updated Date: Tue, 13 Jan 2026 10:36 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਨਕੋਦਰ ਕਪੂਰਥਲਾ ਮੁੱਖ ਮਾਰਗ ਦੇ ਦੋ ਥਾਵਾਂ ਉੱਪਰ ਟੁੱਟ ਕਲਾਂ ਦੇ ਨਜ਼ਦੀਕ ਪੈਟਰੋਲ ਪੰਪ ਅਤੇ ਜਹਾਂਗੀਰ ਦੇ ਨਜ਼ਦੀਕ ਅੱਡਾ ਖੋਸੇ ਉੱਪਰ ਪਿੰਡ ਲੱਧੜਾਂ ਦੇ ਨੌਜਵਾਨਾਂ ਵੱਲੋਂ ਗੰਨੇ ਦੇ ਰਸ ਦਾ ਲੰਗਰ ਲਾਇਆ ਗਿਆ। ਨੌਜਵਾਨਾਂ ਵੱਲੋਂ ਰਾਹਗੀਰਾਂ ਨੂੰ ਲੰਗਰ ਛਕਾਇਆ ਗਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਕਾਬਿਲੇਗ਼ੌਰ ਹੈ ਕਿ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਗੰਨੇ ਦੇ ਰਸ ਦਾ ਤੇ ਰਸ ਵਾਲੇ ਚੌਲ ਖਾਣਾ ਪਵਿੱਤਰ ਮੰਨਿਆ ਜਾਂਦਾ ਹੈ। ਇਸ ਮੌਕੇ ਮਨਦੀਪ ਸਿੰਘ ਲੱਧੜ, ਬਲਵੰਤ ਸਿੰਘ ਸਾਬਕਾ ਸਰਪੰਚ ਟੁੱਟ ਕਲਾ ਤੋਂ ਇਲਾਵਾ ਪਿੰਡ ਲੱਧੜਾਂ ਦੇ ਨੌਜਵਾਨਾਂ ਵੱਲੋਂ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਰਸ ਦੇ ਲੰਗਰ ਦੀ ਸੇਵਾ ਨਿਭਾਈ ਗਈ।