ਗਣਤੰਤਰ ਦਿਵਸ ਦੀ ਮਹਤੱਤਾ ਦੱਸੀ
ਲੜੋਆ ਵੈਲਫੇਅਰ ਟਰੱਸਟ ਵੱਲੋਂ 77ਵਾਂ ਗਣਤੰਤਰ ਦਿਵਸ ਸ਼ਰਧਾ ਨਾਲ ਮਨਾਇਆ
Publish Date: Wed, 28 Jan 2026 07:10 PM (IST)
Updated Date: Wed, 28 Jan 2026 07:13 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਲੜੋਆ ਵੈੱਲਫੇਅਰ ਟਰੱਸਟ (ਭੋਗਪੁਰ) ਵੱਲੋਂ ਪੰਚਾਇਤ ਘਰ ਲੜੋਆ ਵਿਖੇ 77ਵਾਂ ਗਣਤੰਤਰ ਦਿਵਸ ਸਮਾਗਮ ਮਨਾਇਆ ਗਿਆ। ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਨੰਬਰਦਾਰ ਸਤਪਾਲ ਸਿੰਘ ਡੌਲਾ ਤੇ ਸੂਬੇਦਾਰ ਸ਼ਾਮ ਸਿੰਘ ਸੱਗੀ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਬਡਵਾਲ ਵੱਲੋਂ ਗਣਤੰਤਰ ਦਿਵਸ ਦੀ ਮਹੱਤਤਾ ’ਤੇ ਰੌਸ਼ਨੀ ਪਾਈ ਗਈ ਤੇ ਤਿਰੰਗੇ ਬਾਰੇ ਇਕ ਕਵਿਤਾ ਵੀ ਪੜ੍ਹੀ ਗਈ। ਸਮਾਰੋਹ ’ਚ ਨਗਰ ਨਿਵਾਸੀਆਂ ਸਮੇਤ ਬੱਚਿਆਂ ਨੇ ਵੀ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਮੌਕੇ ਮਾਸਟਰ ਪੰਜਾਬ ਸਿੰਘ, ਪ੍ਰਿਤਪਾਲ ਸਿੰਘ ਪਾਲੀ (ਸਾਬਕਾ ਪੰਚਾਇਤ ਮੈਂਬਰ), ਹਰਜੀਤ ਸਿੰਘ ਲਾਡੀ, ਪਾਵੇਲ ਸ਼ਰਮਾ, ਦਲਜੀਤ ਸਿੰਘ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ ਭੇਲਾ (ਮੈਂਬਰ ਪੰਚਾਇਤ), ਪਰਮਜੀਤ ਸਿੰਘ, ਸੁਖਜਿੰਦਰ ਸਿੰਘ, ਇੰਸਪੈਕਟਰ ਹਰਪ੍ਰੀਤਪਾਲ ਸਿੰਘ, ਬ੍ਰਾਹਮ ਦੱਤ ਸ਼ਰਮਾ, ਆਰੀਅਨ ਸੈਣੀ, ਸਤਵਿੰਦਰ ਸਿੰਘ ਸੈਣੀ (ਯੂਕੇ), ਹਰਗੁਣ ਸਿੰਘ ਸੈਣੀ (ਯੂਕੇ), ਮਨਬੀਰ ਸਿੰਘ ਸੈਣੀ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਲੜੋਆ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਗੁਰਮੇਲ ਸਿੰਘ ਸੈਣੀ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਬੱਚਿਆਂ ਦਾ ਸਮਾਗਮ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ।