ਲੋਕਾਂ ਨੇ ਪ੍ਰਸ਼ਾਸਨ ਨੂੰ ਜਗਾਇਆ ਤਾਂ ਲੱਗੀਆਂ ਲਾਈਟਾਂ : ਬੇਰੀ
ਲੱਧੇਵਾਲੀ ਫਲਾਈਓਵਰ ਦੀਆਂ ਲਾਈਟਾਂ ਚਾਲੂ, ਲੋਕਾਂ ਨੇ ਪ੍ਰਸ਼ਾਸਨ ਨੂੰ ਜਗਾਇਆ
Publish Date: Tue, 30 Dec 2025 08:57 PM (IST)
Updated Date: Tue, 30 Dec 2025 08:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੱਧੇਵਾਲੀ ਫਲਾਈਓਵਰ ਉੱਪਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਰਹੀਆਂ ਲਾਈਟਾਂ ਹੁਣ ਮੁੜ ਚਾਲੂ ਹੋ ਗਈਆਂ ਹਨ ਜੋ ਕਿ ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਦਾ ਨਤੀਜਾ ਹੈ। ਇਹ ਪ੍ਰਗਟਾਵਾ ਕਾਂਗਰਸ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਮੰਗਲਵਾਰ ਨੂੰ ਫਲਾਈਓਵਰ ਪੁੱਜ ਕੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਫਲਾਈਓਵਰ ਦੀਆਂ ਲਾਈਟਾਂ ਚਾਲੂ ਕਰਵਾਉਣ ਬਾਰੇ ਆਲੇ-ਦੁਆਲੇ ਦੀਆਂ ਕਾਲੋਨੀਆਂ ਦੇ ਲੋਕਾਂ ਨੇ ਮੇਅਰ ਸਾਹਮਣੇ ਮੰਗ ਰੱਖੀ ਸੀ। ਮੇਅਰ ਵੱਲੋਂ ਇਸ ਮੰਗ ਨੂੰ ਮਨਜ਼ੂਰ ਕਰਦਿਆਂ ਲਾਈਟਾਂ ਚਾਲੂ ਕਰਵਾਈਆਂ ਗਈਆਂ ਹਨ। ਰਾਜਿੰਦਰ ਬੇਰੀ ਨੇ ਕਿਹਾ ਕਿ ਦੇਰ ਨਾਲ ਆਏ ਪਰ ਦਰੁਸਤ ਆਏ। ਇਹ ਲਾਈਟਾਂ ਜਗਾਉਣ ਦਾ ਅਸਲੀ ਹੱਕ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਮੋਮਬੱਤੀਆਂ ਜਗਾ ਕੇ ਪ੍ਰਸ਼ਾਸਨ ਨੂੰ ਜਗਾਇਆ। ਜਿੱਥੇ ਤੱਕ ਫਲਾਈਓਵਰ ਉੱਪਰੋਂ ਤਾਰ ਹਟਾਉਣ ਦੀ ਗੱਲ ਹੈ, ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਹੈ। ਬੇਰੀ ਨੇ ਪੁਲ ਦੀ ਬਣਤ ਸਹੀ ਢੰਗ ਨਾਲ ਪਾਸ ਕੀਤੀ ਗਈ ਸੀ ਤੇ ਪੀਡਬਲਯੂਡੀ ਦੇ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਇਹ ਕੰਮ ਹੋਇਆ। ਬੇਰੀ ਨੇ ਕਿਹਾ ਕੰਮ ਕਰਵਾਉਣ ਤੇ ਕਿਸੇ ਦੇ ਕੰਮ ’ਚ ਨੁਕਸ ਕੱਢਣ ’ਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਗਲੇ 2-3 ਦਿਨਾਂ ’ਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਾਰ ਹਟਾਉਣ ਦੇ ਕੰਮ ਦੀ ਸਥਿਤੀ ਬਾਰੇ ਜਾਣਿਆ ਜਾਵੇਗਾ ਤੇ ਜਲਦ ਤੋਂ ਜਲਦ ਇਹ ਤਾਰ ਹਟਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਰਣਜੀਤ ਸਿੰਘ ਮਾਰਕੀਟ ਕਮੇਟੀ ਪ੍ਰਧਾਨ, ਕੁਲਵਿੰਦਰ ਕੁਮਾਰ, ਅਰਜਿੰਦਰ ਸਿੰਘ (ਗੁਲਮਰਗ ਐਵੀਨਿਊ), ਗੁਰਮੀਤ ਚੰਦ (ਦੁੱਗਲ ਕੋਟ ਰਾਮ ਦਾਸ), ਜਤਿੰਦਰ ਜੋਨੀ (ਕੋਟ ਰਾਮ ਦਾਸ), ਡਾ. ਗੁਰਮੇਲ ਸਿੰਘ (ਬੇਅੰਤ ਨਗਰ), ਹਰਪ੍ਰੀਤ ਹੈਪੀ (ਪਟੇਲ ਨਗਰ), ਸੁਖਵਿੰਦਰ ਸੁੱਚੀ (ਪਿੰਡ), ਤਿਲਕ ਰਾਜ (ਪਿੰਡ ਚੋਹਕਾਂ), ਸੁਲਿੰਦਰ ਸਿੰਘ (ਕੰਡੀ ਕਬੀਰ ਐਵੀਨਿਊ), ਦਰਸ਼ਨ ਸਿੰਘ ਪਹਿਲਵਾਨ, ਦਵਿੰਦਰ ਸਿੰਘ (ਕਰੋਲ ਬਾਗ), ਅਸ਼ਵਨੀ ਸ਼ਰਮਾ (ਕਰੋਲ ਬਾਗ), ਕਿਸ਼ੋਰੀ ਲਾਲ, ਹੁਸਨ ਲਾਲ (ਮੋਤੀ ਬਾਗ), ਰਾਜੂ ਪਹਿਲਵਾਨ (ਬੇਅੰਤ ਨਗਰ), ਬੇਅੰਤ ਸਿੰਘ (ਓਲਡ ਬੇਅੰਤ ਨਗਰ), ਹਰੀ ਦਾਸ (ਕੋਟ ਰਾਮ ਦਾਸ), ਰਵਿੰਦਰ ਲਾਡੀ (ਕਰੋਲ ਬਾਗ), ਰਜਿੰਦਰ ਸਹਿਗਲ, ਐਡਵੋਕੇਟ ਵਿਕਰਮ ਦੱਤਾ ਤੇ ਰਵਿੰਦਰ ਸਿੰਘ ਰਵੀ ਮੌਜੂਦ ਸਨ।