ਕਾਂਗਰਸ ਛੱਡ ਕੇ ਸੰਧੂ ਅਕਾਲੀ ਦਲ ’ਚ ਸ਼ਾਮਲ
ਕਾਂਗਰਸ ਛੱਡ ਕੇ ਕੁਲਵਿੰਦਰ ਸਿੰਘ ਸੰਧੂ ਅਕਾਲੀ ਦਲ ’ਚ ਸ਼ਾਮਲ
Publish Date: Sat, 17 Jan 2026 08:51 PM (IST)
Updated Date: Sat, 17 Jan 2026 08:54 PM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ,ਗੁਰਾਇਆਂ : ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆਂ ਤੋਂ ਐੱਮਸੀ ਦੀ ਚੋਣ ਲੜ ਚੁੱਕੇ ਕੁਲਵਿੰਦਰ ਸਿੰਘ ਸੰਧੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ। ਇਸ ਮੌਕੇ ਹੋਰ ਵੀ ਕਈ ਪਰਿਵਾਰਾਂ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੇ ਇੰਚਾਰਜ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਹੱਕ ’ਚ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਤੋਂ ਤੰਗ ਆ ਕੇ ਲੋਕ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਹਨ। ਬਲਦੇਵ ਸਿੰਘ ਖਹਿਰਾ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਐੱਸਜੀਪੀਸੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਸਰਕਲ ਇੰਚਾਰਜ ਅਮਰਜੀਤ ਸਿੰਘ ਢੇਸੀ, ਜਸਵੀਰ ਸਿੰਘ ਰੁੜਕਾ ਖੁਰਦ, ਦਲਬੀਰ ਲੰਬੜਦਾਰ, ਕੁਲਦੀਪ ਸਿੰਘ ਸੈਬੀ, ਸਰਬਜੀਤ ਕੌਰ ਢਿੱਲੋਂ, ਬਾਲ ਕ੍ਰਿਸ਼ਨ ਬਾਲਾ (ਸਾਬਕਾ ਕੌਂਸਲਰ), ਅਨੂਪ ਬੰਗੜ, ਹਰਪ੍ਰੀਤ ਸਿੰਘ, ਬਹਾਦਰ ਸਿੰਘ, ਸਰਬਜੀਤ ਸਿੰਘ, ਸਤਵਿੰਦਰ ਸਿੰਘ ਬਬਲੂ, ਬਲਵਿੰਦਰ ਸਿੰਘ ਕੁੰਦੀ, ਵਿਜੇ ਸ਼ਰਮਾ, ਕੁਲਬੀਰ ਸਿੰਘ ਸੰਧੂ, ਦਵਿੰਦਰ ਤੱਖਰ, ਪਰਮਜੀਤ ਸਿੰਘ ਢਿੱਲੋਂ, ਮਲਕੀਤ ਸਿੰਘ ਢਿੱਲੋਂ, ਬੂਟਾ ਸਿੰਘ ਢੇਸੀ, ਤੁਸ਼ਾਰ ਸ਼ਰਮਾ, ਰਜਤ ਸ਼ਰਮਾ, ਮਨਜਿੰਦਰ ਸਿੰਘ, ਰਾਜਵਿੰਦਰ ਕੌਰ, ਰੀਨਾ, ਪ੍ਰਕਾਸ਼ ਕੌਰ, ਗਗਨਦੀਪ ਕੌਰ, ਦੀਪਕ ਕੁਮਾਰ, ਮਨਿੰਦਰ ਕੁਮਾਰ, ਹਰਪ੍ਰੀਤ ਸਿੰਘ ਬੋਪਾ ਰਾਏ, ਅਮਨਦੀਪ ਸਿੰਘ ਢਿੱਲੋਂ, ਹਰੀਸ਼ ਕੁਮਾਰ, ਹਰਪ੍ਰੀਤ ਢਿੱਲੋਂ, ਸੰਦੀਪ ਕੁਮਾਰ, ਨਕੁਲ ਗਿੱਲ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।