ਪ੍ਰਿੰ. ਦਿਵੇਦੀ ਨੇ ਨਵੇਂ ਸਾਲ ਦੀ ਦਿੱਤੀ ਮੁਬਾਰਕਬਾਦ
ਕੇਐੱਮਵੀ ਦੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਹੋਏ ਦਿੱਤੀ ਮੁਬਾਰਕਬਾਦ
Publish Date: Wed, 31 Dec 2025 06:47 PM (IST)
Updated Date: Wed, 31 Dec 2025 06:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਨਵੇਂ ਸਾਲ 2026 ਦੀ ਆਮਦ 'ਤੇ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥਣਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਬੋਧਤ ਹੁੰਦਿਆਂ ਹੋਇਆਂ ਉਨ੍ਹਾਂ ਸਮੂਹ ਨਾਗਰਿਕਾਂ ਨੂੰ ਦੇਸ਼ ਦੀ ਤਰੱਕੀ, ਖੁਸ਼ਹਾਲੀ, ਸਵੱਛਤਾ ’ਚ ਵਾਧਾ ਲਈ ਤੇ ਸਮਾਜਿਕ ਕੁਰੀਤੀਆਂ ਤੇ ਭ੍ਰਿਸ਼ਟਾਚਾਰ ਦੇ ਖਾਤਮੇ ’ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਾਲ 2025 ਨੂੰ ਵਿਦਿਆਲਾ ਦੇ ਲਈ ਸ਼ਾਨਦਾਰ ਵਰ੍ਹਾ ਦੱਸਦਿਆਂ ਕਿਹਾ ਕਿ ਜਿਥੇ ਵਿਦਿਆਲਾ ਨੇ ਉੱਚ ਸਿੱਖਿਆ ਦੇ ਪੱਧਰ ’ਚ ਨਵੇਂ ਮੁਕਾਮ ਹਾਸਲ ਕਰਦੇ ਹੋਏ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਈ, ਉਥੇ ਨਾਲ ਹੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੋਹਰੀ ਤੌਰ 'ਤੇ ਸਮਾਜਿਕ ਵਿਕਾਸ 'ਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਨਵੇਂ ਵਰ੍ਹੇ 2026 ’ਚ ਵੀ ਕੇਐੱਮਵੀ. ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਲੜਕੀਆਂ ਤੇ ਮਹਿਲਾਵਾਂ ਨੂੰ ਸਸ਼ਕਤ ਕਰਦੇ ਹੋਏ ਉਨ੍ਹਾਂ ਨੂੰ ਆਤਮ ਨਿਰਭਰ ਤੇ ਵਿਸ਼ਵ ਪੱਧਰੀ ਨਾਗਰਿਕ ਬਣਾਉਣ ਦੀ ਵਚਨਬੱਧਤਾ ਪ੍ਰਤੀ ਪੂਰਨ ਗੰਭੀਰਤਾ ਨਾਲ ਕਾਰਜਸ਼ੀਲ ਰਹੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਖੁਸ਼ਹਾਲੀ ਤੇ ਆਪਸੀ ਸਾਂਝ ਦੀ ਵੀ ਕਾਮਨਾ ਕੀਤੀ।