ਕੇਐੱਮਵੀ ਦਾ ਹੁਨਰਮੰਦੀ ਮੁਲਾਂਕਣ ’ਚ ਸ਼ਾਨਦਾਰ ਪ੍ਰਦਰਸ਼ਨ
ਕੇਐੱਮਵੀ ਦੀਆਂ ਵਿਦਿਆਰਥਣਾਂ ਦਾ ਰਾਸ਼ਟਰੀ ਪੱਧਰ ਦੇ ਸਕਿਲ ਮੁਲਾਂਕਣ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Mon, 17 Nov 2025 07:23 PM (IST)
Updated Date: Mon, 17 Nov 2025 07:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਨੇ ਬੀ-ਵੋਕ ਤੇ ਐੱਮ-ਵੋਕ ਰਿਟੇਲ ਮੈਨੇਜਮੈਂਟ ਦੀਆਂ ਵਿਦਿਆਰਥਣਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦਾ ਜਸ਼ਨ ਮਨਾਇਆ, ਜਿਨ੍ਹਾਂ ਨੇ ਰਿਟੇਲਰਜ਼ ਐਸੋਸੀਏਸ਼ਨ ਸਕਿਲ ਕੌਂਸਲ ਆਫ਼ ਇੰਡੀਆ, ਭਾਰਤ ਸਰਕਾਰ ਵੱਲੋਂ ਐੱਨਐੱਸਕਿਊਐੱਫ ਪੱਧਰ 4.5, 5 ਤੇ 5.5 ਲਈ ਕਰਵਾਈ ਗਈ ਸਕਿੱਲ ਟੈਸਟ ’ਚ ਹਿੱਸਾ ਲਿਆ ਸੀ। ਇਹ ਪ੍ਰੀਖਿਆ ਰਿਟੇਲ ਟੀਮ ਲੀਡਰ, ਰਿਟੇਲ ਡਿਪਟੀ ਮੈਨੇਜਰ ਤੇ ਰਿਟੇਲ ਸਟੋਰ ਮੈਨੇਜਰ ਵਰਗੇ ਜਾਬ ਰੋਲਾਂ ਲਈ ਕਰਵਾਈ ਗਈ ਸੀ। ਸਭ ਵਿਦਿਆਰਥਣਾਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ, ਜਿਸ ਨਾਲ ਨਤੀਜਾ 100 ਫੀਸਦੀ ਰਿਹਾ। ਨਾਲ ਹੀ, ਸੈਕਟਰ ਸਕਿੱਲ ਕੌਂਸਲ ਨੇ ਪਹਿਲੀ ਵਾਰ ਵਿਦਿਆਰਥਣਾਂ ਨੂੰ ਐੱਨਸੀਵੀਈਟੀ (ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ) ਦੇ ਲੋਗੋ ਵਾਲੇ ਸਰਟੀਫਿਕੇਟ ਜਾਰੀ ਕੀਤੇ ਹਨ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ ਤੇ ਡਾ. ਗੋਪੀ ਸ਼ਰਮਾ, ਡਾ. ਰਸ਼ਮੀ ਸ਼ਰਮਾ ਤੇ ਰਿਟੇਲ ਮੈਨੇਜਮੈਂਟ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਵਧਾਈ ਦਿੱਤੀ। ਇਸ ਮੌਕੇ ’ਤੇ ਕੇਐੱਮਵੀ ਮੈਨੇਜਿੰਗ ਕਮੇਟੀ ਦੀ ਮੈਂਬਰ ਨੀਰਜਾ ਚੰਦਰ ਮੋਹਨ ਵੀ ਹਾਜ਼ਰ ਸਨ।