ਕੇਐੱਮਵੀ ਦੀਆਂ ਵਿਦਿਆਰਥਣਾਂ ਸਨਮਾਨਿਤ
ਅਪ-ਟੂ-ਸਕਿਲਜ਼ ਇੰਟਰਨਸ਼ਿਪ ਦੌਰਾਨ ਕੇਐੱਮਵੀ ਦੀਆਂ ਵਿਦਿਆਰਥਣਾਂ ਸਨਮਾਨਿਤ
Publish Date: Thu, 18 Dec 2025 07:05 PM (IST)
Updated Date: Thu, 18 Dec 2025 07:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਅਪ-ਟੂ-ਸਕਿਲਜ਼ ਪਲੇਟਫਾਰਮ ਨਾਲ ਇੰਟਰਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ। ਵਿਦਿਆਰਥਣਾਂ ਰਿਸ਼ਿਕਾ, ਅਮੋਲਦੀਪ ਤੇ ਅਨੁਸ਼ਿਕਾ ਨੇ ਕਠੋਰ ਚੋਣ ਪ੍ਰਕਿਰਿਆ ਤੋਂ ਬਾਅਦ ਇਹ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕੀਤੀ। ਇੰਟਰਨਸ਼ਿਪ ਦੌਰਾਨ ਰਿਸ਼ਿਕਾ ਨੇ ਟੀਮ ਲੀਡਰ ਵਜੋਂ ਮਹੱਤਵਪੂਰਣ ਭੂਮਿਕਾ ਨਿਭਾਉਂਦਿਆਂ ਡਾਟਾ ਕੁਲੈਕਸ਼ਨ ਤੇ ਕੁਆਲਟੀ ਅਸ਼ੋਰੈਂਸ ਪ੍ਰੋਜੈਕਟ ਦੀ ਅਗਵਾਈ ਕੀਤੀ, ਜਿਸ ਲਈ ਉਨ੍ਹਾਂ ਨੂੰ ਸ਼ਾਨਦਾਰ ਅਗਵਾਈ ਲਈ ਸਨਮਾਨਿਤ ਕੀਤਾ ਗਿਆ। ਅਨੁਸ਼ਿਕਾ ਨੇ ਸਾਈਬਰ ਸਿਕਿਉਰਟੀ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਇੰਟਰਨ ਆਫ਼ ਦ ਮੰਥ’ ਦਾ ਖਿਤਾਬ ਹਾਸਲ ਕੀਤਾ। ਅਮੋਲਦੀਪ ਨੇ ਵੀ ਇੰਟਰਨਸ਼ਿਪ ਦੌਰਾਨ ਸਰਗਰਮ ਭਾਈਵਾਲੀ ਕਰਕੇ ਆਪਣੇ ਤਕਨੀਕੀ ਤੇ ਪੇਸ਼ੇਵਰ ਹੁਨਰ ਮਜ਼ਬੂਤ ਕੀਤੇ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਦਯੋਗ-ਕੇਂਦ੍ਰਿਤ ਇੰਟਰਨਸ਼ਿਪਾਂ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਡੀਨ ਪਲੇਸਮੈਂਟ ਸੈੱਲ ਸੁਮਨ ਖੁਰਾਨਾ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।