ਕੇਐੱਮਵੀ ਦੀ ਵਿਦਿਆਰਥਣ ਨੇ ਜਿੱਤਿਆ ਸੋਨ ਤਗਮਾ
ਓਪਨ ਏਅਰ ਰਾਈਫਲ ਟੂਰਨਾਮੈਂਟ ’ਚ ਕੇਐੱਮਵੀ ਦੀ ਵਿਦਿਆਰਥਣ ਨੇ ਜਿੱਤਿਆ ਸੋਨ ਤਮਗਾ ਤੇ ਪ੍ਰਤਿਸ਼ਠਿਤ ‘ਚੈਂਪਿਅਨ ਆਫ ਚੈਂਪਿਅਨਜ਼’ ਟ੍ਰਾਫੀ
Publish Date: Sat, 13 Dec 2025 06:18 PM (IST)
Updated Date: Sat, 13 Dec 2025 06:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀ ਸਮਰਪਿਤ ਤੇ ਪ੍ਰਤਿਭਾਸ਼ਾਲੀ ਵਿਦਿਆਰਥਣ ਵਿਨਾਖ਼ਸ਼ੀ ਚੌਧਰੀ ਨੇ ਓਪਨ ਏਅਰ ਰਾਈਫਲ ਟੂਰਨਾਮੈਂਟ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਅਦਭੁੱਤ ਹੁਨਰ ਤੇ ਸਟੀਕ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਵਿਨਾਖ਼ਸ਼ੀ ਨੇ ਆਪਣੀ ਸ਼੍ਰੇਣੀ ’ਚ ਸੋਨ ਤਗਮਾ ਹਾਸਲ ਕੀਤਾ। ਆਪਣੀ ਇਸ ਸ਼ਾਨਦਾਰ ਉਪਲਬਧੀ ’ਚ ਇਕ ਹੋਰ ਮਹੱਤਵਪੂਰਨ ਕਾਮਯਾਬੀ ਜੋੜਦਿਆਂ ਉਨ੍ਹਾਂ ਨੇ ਸੀਓਸੀ (ਚੈਂਪੀਅਨ ਆਫ ਚੈਂਪੀਅਨਜ਼) ਮੁਕਾਬਲੇ ’ਚ ਪਹਿਲਾ ਇਨਾਮ ਵੀ ਆਪਣੇ ਨਾਮ ਕੀਤਾ, ਜਿਸ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਵੀ ਵਿਸ਼ੇਸ਼ ਬਣ ਗਿਆ। ਜ਼ਿਕਰਯੋਗ ਹੈ ਕਿ ਪੂਰੇ ਟੂਰਨਾਮੈਂਟ ’ਚ ਵਿਨਾਖ਼ਸ਼ੀ ਇਕਲੌਤੀ ਕੁੜੀ ਸਨ ਜਿਨ੍ਹਾਂ ਨੇ ਵੱਕਾਰੀ ਸੀਓਸੀ ਟਰਾਫੀ ਜਿੱਤੀ। ਇਸ ਮੌਕੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਨਾਖ਼ਸ਼ੀ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਮਯਾਬੀ ਲਈ ਦਿਲੋਂ ਵਧਾਈ ਦਿੱਤੀ ਤੇ ਉਨ੍ਹਾਂ ਦੀ ਲਗਨ, ਅਨੁਸ਼ਾਸਨ ਤੇ ਲਗਾਤਾਰ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਨਾਖ਼ਸ਼ੀ ਦੀ ਸਫਲਤਾ ਕੇਐੱਮਵੀ ਦੇ ਉਸ ਮਿਸ਼ਨ ਨੂੰ ਉਜਾਗਰ ਕਰਦੀ ਹੈ, ਜਿਸਦਾ ਮਕਸਦ ਨੌਜਵਾਨ ਔਰਤਾਂ ਨੂੰ ਸਸ਼ਕਤ ਬਣਾਉਣਾ ਤੇ ਖੇਡਾਂ ਸਮੇਤ ਹਰ ਖੇਤਰ ’ਚ ਉਤਸ਼ਾਹਤ ਕਰਨਾ ਹੈ। ਕੇਐੱਮਵੀ ਨੂੰ ਵਿਨਾਖ਼ਸ਼ੀ ਦੀ ਇਸ ਪ੍ਰੇਰਣਾਦਾਇਕ ਉਪਲਬਧੀ ’ਤੇ ਮਾਣ ਹੈ, ਜਿਸ ਨੇ ਉਨ੍ਹਾਂ ਨੂੰ ਨਿਸ਼ਾਨੇਬਾਜ਼ੀ ਖੇਡ ਦੀ ਇਕ ਉਭਰਦੀ ਹੋਈ ਪ੍ਰਤਿਭਾ ਵਜੋਂ ਸਥਾਪਿਤ ਕੀਤਾ ਹੈ ਤੇ ਉਹ ਹੋਰ ਸ਼ੂਟਰਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਈ ਹੈ।