ਐੱਨਸੀਸੀ ਕੈਡਿਟ ਨੇ ਚਮਕਾਇਆ ਕੇਐੱਮਵੀ ਦਾ ਨਾਂ
ਕੇਐੱਮਵੀ ਐੱਨਸੀਸੀ ਕੈਡਿਟ ਨੇ ਪਹਿਲਾ ਸਥਾਨ ਹਾਸਲ ਕਰਕੇ ਸੈਂਟ੍ਰਲ ਡਰੋਨ ਕੈਂਪ ’ਚ ਮਾਣ ਵਧਾਇਆ
Publish Date: Mon, 19 Jan 2026 07:12 PM (IST)
Updated Date: Mon, 19 Jan 2026 07:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀ ਐੱਨਸੀਸੀ ਕੈਡਿਟ ਸਿਮਰਨ ਕੌਰ ਨੇ ਹਾਲ ਹੀ ’ਚ ਲੁਧਿਆਣਾ ਵਿਖੇ ਲਗਾਏ ਕੇਂਦਰੀ ਪੱਧਰ ਦੇ ਡਰੋਨ ਕੈਂਪ ’ਚ ਹਿੱਸਾ ਲਿਆ। ਇਹ ਕੈਂਪ ਵਿਦਿਆਰਥੀਆਂ ਨੂੰ ਅਣਮੈਨਡ ਏਰੀਅਲ ਵਹੀਕਲਜ਼ (ਡਰੋਨ) ਦੀ ਦੁਨੀਆ ਨਾਲ ਜਾਣੂ ਕਰਵਾਉਣ ਤੇ ਉਨ੍ਹਾਂ ਨੂੰ ਗਹਿਰਾ ਤੇ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ। ਕੈਂਪ ਦੌਰਾਨ ਸਿਮਰਨ ਕੌਰ ਨੇ ਡਰੋਨ ਦੀ ਅਸੈਂਬਲਿੰਗ ਤੇ ਪਾਇਲਟਿੰਗ ਸਿੱਖੀ ਤੇ ਉਡਾਣ ਨਿਯੰਤਰਣ, ਨੇਵੀਗੇਸ਼ਨ ਤੇ ਸੁਰੱਖਿਆ ਪ੍ਰੋਟੋਕੋਲ ਵਰਗੇ ਮਹੱਤਵਪੂਰਨ ਹੁਨਰਾਂ ’ਚ ਮੁਹਾਰਤ ਹਾਸਲ ਕੀਤੀ। ਭਾਈਵਾਲਾਂ ਨੇ ਡਰੋਨ ਤਕਨਾਲੋਜੀ ਦੇ ਤਕਨੀਕੀ ਪੱਖਾਂ ਜਿਵੇਂ ਕਿ ਜੀਪੀਐੱਸ, ਸੈਂਸਰ ਤੇ ਕੈਮਰਾ ਪ੍ਰਣਾਲੀਆਂ ਦੇ ਉਪਯੋਗ ਨੂੰ ਵੀ ਸਮਝਿਆ। ਕੈਂਪ ਦਾ ਮੁੱਖ ਆਕਰਸ਼ਣ ਡਰੋਨ ਉਡਾਣ ਦੀ ਵਿਹਾਰਕ ਪ੍ਰੀਖਿਆ ਤੇ ਲਿਖਤੀ ਪ੍ਰੀਖਿਆ ਰਹੀ, ਜਿਸ ’ਚ ਭਾਈਵਾਲਾਂ ਵੱਲੋਂ ਪ੍ਰਾਪਤ ਕੀਤੇ ਗਏ ਹੁਨਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਅੰਤਰ-ਗਰੁੱਪ ਮੁਕਾਬਲੇ ’ਚ ਜਲੰਧਰ ਗਰੁੱਪ ਨੇ ਸਮੁੱਚੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮੁੱਚੀ ਸਿੱਖਿਆ ਦਾ ਅਹਿਮ ਅੰਗ ਦੱਸਿਆ। ਉਨ੍ਹਾਂ ਨੇ ਐੱਨਸੀਸੀ ਵਿਭਾਗ ਦੀ ਲੈਫਟੀਨੈਂਟ ਸੁਫਾਲਿਕਾ ਕਾਲੀਆ ਦੀ ਵੀ ਪ੍ਰਸ਼ੰਸਾ ਕੀਤੀ, ਜੋ ਹਰ ਰੋਜ਼ ਨਵੇਂ ਮੌਕਿਆਂ ਤੇ ਗਤੀਵਿਧੀਆਂ ਦੀ ਰਚਨਾ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀਆਂ ਹਨ।