ਵਿਦਿਆਰਥਣ ਗੁਰਸਿਮਰਨ ਨੇ ਪਹਿਲਾ ਸਥਾਨ ਹਾਸਲ ਕੀਤਾ
ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਰਾਜ ਪੱਧਰੀ ਪ੍ਰਤੀਯੋਗਿਤਾ ’ਚ ਕੀਤਾ ਪਹਿਲਾ ਸਥਾਨ ਪ੍ਰਾਪਤ
Publish Date: Sat, 27 Dec 2025 08:11 PM (IST)
Updated Date: Sat, 27 Dec 2025 08:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਆਰਟਸ ਦੀ ਵਿਦਿਆਰਥਣ ਗੁਰਸਿਮਰਨ ਨੇ ਰਾਜ ਪੱਧਰੀ ਡਾ. ਅੰਬੇਡਕਰ ਜੀਵਨ ਸੰਘਰਸ਼ ਪ੍ਰਤੀਯੋਗਿਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਤੇ ਸਕੂਲ ਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਹ 16ਵੀਂ ਰਾਜ ਪੱਧਰੀ ਪ੍ਰਤੀਯੋਗਿਤਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਪ੍ਰਤੀਯੋਗਿਤਾ ਦਾ ਮੁੱਖ ਵਿਸ਼ਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ ’ਤੇ ਆਧਾਰਿਤ ਸੀ। ਇਸ ਮੌਕੇ “ਡਾ. ਅੰਬੇਡਕਰ ਜੀ ਦਾ ਜੀਵਨ ਸੰਘਰਸ਼” ਪੁਸਤਕ ਵੀ ਜਾਰੀ ਕੀਤੀ ਗਈ, ਜਿਸ ’ਚੋਂ ਹੀ ਸਾਰੇ ਪ੍ਰਸ਼ਨ ਤਿਆਰ ਕੀਤੇ ਗਏ। ਇਸ ਪ੍ਰਤੀਯੋਗਿਤਾ ’ਚ 1000 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਸਕੂਲਾਂ ’ਚੋਂ ਹਿੱਸਾ ਲਿਆ। ਇਸ ਉਪਲੱਬਧੀ ’ਤੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਗੁਰਸਿਮਰਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿਦਿਆਰਥੀਆਂ ’ਚ ਸਮਾਜਿਕ ਜਾਗਰੂਕਤਾ, ਸਮਾਨਤਾ ਤੇ ਡਾ. ਅੰਬੇਡਕਰ ਦੇ ਵਿਚਾਰਾਂ ਦੀ ਸਮਝ ਮਜ਼ਬੂਤ ਕਰਨ ’ਚ ਮਹੱਤਵਪੂਰਨਦਾਰ ਨਿਭਾਉਂਦੀਆਂ ਹਨ। ਉਨ੍ਹਾਂ ਨੇ ਇਸ ਮੌਕੇ ਅਨੰਦਪ੍ਰਭਾ (ਕੋ-ਆਰਡੀਨੇਟਰ, ਕੇਐੱਮਵੀ ਕਾਲਜੀਏਟ ਸਕੂਲ) ਨੂੰ ਵੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।