ਕੇਐੱਮਵੀ ਨੇ ਮਨਾਇਆ ਐੱਨਸੀਸੀ ਦਿਵਸ
ਕੇਐੱਮਵੀ ਨੇ ਵਾਤਾਵਰਣ ਜਾਗਰੂਕਤਾ ਤੇ ਸਫਾਈ ਮੁਹਿੰਮ ਨਾਲ ਮਨਾਇਆ ਐੱਨਸੀਸੀ ਦਿਵਸ
Publish Date: Tue, 25 Nov 2025 07:18 PM (IST)
Updated Date: Wed, 26 Nov 2025 04:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਨੇ ਐੱਨਸੀਸੀ ਦਿਵਸ ਦੇ ਮੌਕੇ ਤੇ ਕੈਂਪਸ ਦੇ ਅੰਦਰ ਤੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ। ਕੇਐੱਮਵੀ ਦੇ ਐੱਨਸੀਸੀ ਕੈਡਿਟਾਂ ਨੇ ਸਫਾਈ ਬਣਾਈ ਰੱਖਣ ਤੇ ਵਾਤਾਵਰਨ ਸਬੰਧੀ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਫੈਲਾਉਣ ’ਚ ਹਿੱਸਾ ਲਿਆ। ਉਨ੍ਹਾਂ ਨੇ ਅਨੁਸ਼ਾਸਨ, ਸੇਵਾ ਤੇ ਰਾਸ਼ਟਰ ਨਿਰਮਾਣ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਸਹੁੰ ਵੀ ਚੁੱਕੀ। ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਹ ਉਪਰਾਲਾ ਅਸਲ ’ਚ ਐੱਨਸੀਸੀ ਦੀ ਭਾਵਨਾ ਨੂੰ ਦਰਸਾਉਂਦਾ ਹੈ ਤੇ ਇਕ ਸਾਫ਼-ਸੁਥਰੇ ਤੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਪ੍ਰਤੀ ਕੈਡਿਟਾਂ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਇਸ ਗਤੀਵਿਧੀ ਦੌਰਾਨ ਨਿਰੰਤਰ ਸਹਿਯੋਗ, ਤਾਲਮੇਲ ਤੇ ਪ੍ਰੇਰਣਾ ਲਈ ਐਸੋਸੀਏਟ ਐੱਨਸੀਸੀ ਅਫਸਰ ਲੈਫਟੀਨੈਂਟ ਸੁਫਲਿਕਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। 2 ਪੀਬੀ (ਜੀ) ਬੀਐੱਨ ਐੱਨਸੀਸੀ ਦੇ ਕਮਾਂਡਿੰਗ ਅਫਸਰ ਕਰਨਲ ਆਰਐੱਸ ਲੇਹਲ ਨੇ ਕੈਡਿਟਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।