ਕੇਐੱਮਵੀ ਹਮੇਸ਼ਾ ਨਵੀਆਂ ਵਿਧੀਆਂ ਅਪਣਾਉਣ ਲਈ ਪ੍ਰੇਰਦੈ : ਮੋਹਨ
ਕੇਐੱਮਵੀ ਫੈਕਲਟੀ ਮੈਂਬਰਾਂ ਨੂੰ ਹਮੇਸ਼ਾ ਨਵੀਆ ਵਿਧੀਆਂ ਅਪਣਾਉਣ ਲਈ ਪ੍ਰੇਰਿਤ ਕਰਦੈ : ਚੰਦਰ ਮੋਹਨ
Publish Date: Mon, 15 Dec 2025 07:00 PM (IST)
Updated Date: Mon, 15 Dec 2025 07:03 PM (IST)

-ਕੇਐੱਮਵੀ ਦਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਸਫਲਤਾਪੂਰਵਰਕ ਸੰਪੰਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਵਿਦਿਆਲਾ ’ਚ ‘ਮਲਟੀਡਾਈਮੇਨਸ਼ਨਲ ਨਾਲਿਜ਼ ਐਂਡ ਪੈਡਾਗੌਜੀਕਲ ਇਨੋਵੇਟਿਵ ਸਕਿਲਜ਼’ ਵਿਸ਼ੇ ’ਤੇ ਕਰਵਾਇਆ ਗਿਆ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਰਕ ਸੰਪੰਨ ਹੋ ਗਿਆ। ਆਰਿਆ ਸਿੱਖਿਆ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਦੇ ਨਾਲ ਮੈਨੇਜਿੰਗ ਕਮੇਟੀ ਦੇ ਖ਼ਜ਼ਾਨਚੀ ਧਰੁਵ ਮਿੱਤਲ ਅਤੇ ਮੈਂਬਰ ਸ਼ਿਵ ਮਿੱਤਲ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਚੰਦਰ ਮੋਹਨ ਨੇ ਫੈਕਲਟੀ ਮੈਂਬਰਾਂ ਨੂੰ ਬਦਲਦੀਆਂ ਵਿੱਦਿਅਕ ਲੋੜਾਂ ਤੇ ਉੱਭਰਦੀਆਂ ਤਕਨਾਲੋਜੀਆਂ ਦੇ ਅਨੁਕੂਲ ਅਧਿਆਪਨ ਕੁਸ਼ਲਤਾ ਨੂੰ ਨਿਰੰਤਰ ਅੱਪਡੇਟ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੇਐੱਮਵੀ ਆਪਣੇ ਫੈਕਲਟੀ ਮੈਂਬਰਾਂ ਨੂੰ ਹਮੇਸ਼ਾ ਨਵੀਆ ਵਿਧੀਆਂ ਅਪਣਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਪ੍ਰਿੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਐੱਫਡੀਪੀ ਦੀ ਸਮ੍ਰਿੱਧ ਅਕਾਦਮਿਕ ਯਾਤਰਾ ਦਾ ਸਾਰ ਪੇਸ਼ ਕਰਦਿਆਂ ਵਿਸਥਾਰਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਪ੍ਰੋਗਰਾਮ ਦੇ ਸਾਰੇ ਪੱਖਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਦਿਵੇਦੀ ਨੇ ਸਾਰੇ ਵਿਭਾਗਾਂ ਦੀ ਸਰਗਰਮ ਭਾਈਵਾਲੀ ਦੀ ਸ਼ਲਾਘਾ ਕੀਤੀ ਤੇ ਪ੍ਰੋਗਰਾਮ ਨੂੰ ਜੀਵੰਤ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਸੰਸਾਧਨ ਵਿਅਕਤੀਆਂ ਦਾ ਧੰਨਵਾਦ ਕੀਤਾ। ਡਾ. ਜਤਿੰਦਰ ਪਾਲ ਡੀਨ (ਰਿਸਰਚ) ਨੇ ਐੱਫਡੀਪੀ ਦੀ ਰਿਪੋਰਟ ਪੇਸ਼ ਕੀਤੀ। ਪ੍ਰੋਗਰਾਮ ਦਾ ਸਮਾਪਨ ਡਾ. ਨੀਰਜ ਮੈਨੀ ਡੀਨ (ਅਕਾਦਮਿਕਸ) ਵੱਲੋਂ ਦਿੱਤੇ ਗਏ ਧੰਨਵਾਦ ਪ੍ਰਸਤਾਵ ਨਾਲ ਹੋਇਆ। ਇਸ ਮੌਕੇ ਪੀਜੀ ਅੰਗਰੇਜ਼ੀ ਵਿਭਾਗ, ਪੀਜੀ ਫੈਸ਼ਨ ਡਿਜ਼ਾਇਨਿੰਗ ਵਿਭਾਗ, ਪੀਜੀ ਕਾਮਰਸ ਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ, ਪੀਜੀ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਵਿਭਾਗ, ਸਰੀਰਕ ਸਿੱਖਿਆ ਵਿਭਾਗ, ਗ੍ਰਹਿ ਵਿਗਿਆਨ ਤੇ ਪੋਸ਼ਣ ਵਿਭਾਗ ਤੇ ਪੀਜੀ ਕੈਮਿਸਟਰੀ ਵਿਭਾਗ ਨੂੰ ਸਨਮਾਨਿਤ ਕੀਤਾ ਗਿਆ।