ਪਾਵਰਕਾਮ ਦੀ ਬੂਟਾਂ ਮੰਡੀ ਡਵੀਜ਼ਨ ’ਚ ਗੰਦਗੀ ਦਾ ਆਲਮ
ਜਾਸ, ਜਲੰਧਰ : ਪਾਵਰਕਾਮ
Publish Date: Wed, 03 Dec 2025 09:48 PM (IST)
Updated Date: Wed, 03 Dec 2025 09:50 PM (IST)
ਜਾਸ, ਜਲੰਧਰ : ਪਾਵਰਕਾਮ ਦੀ ਬੂਟਾਂ ਮੰਡੀ ਡਵੀਜ਼ਨ ’ਚ ਸਫਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਡਵੀਜ਼ਨ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਮਾਡਲ ਟਾਊਨ, ਮਾਡਲ ਹਾਊਸ ਅਤੇ ਆਬਾਦਪੁਰਾ ਸਬ-ਡਵੀਜ਼ਨ ਦੇ ਨਾਲ-ਨਾਲ ਐਕਸੀਅਨ ਦਾ ਦਫਤਰ ਵੀ ਇੱਥੇ ਹੈ। ਇਸ ’ਚ ਕੁੱਲ 25 ਸਟਾਫ ਮੈਂਬਰ ਹਨ। 18 ਨਵੰਬਰ ਤੋਂ ਸਫਾਈ ਮੁਲਾਜ਼ਮ ਦਾ ਠੇਕਾ ਖਤਮ ਹੋਣ ਮਗਰੋਂ ਡਵੀਜ਼ਨ ਦਫਤਰ ਦੀ ਸਫਾਈ ਨਹੀਂ ਹੋ ਰਹੀ। ਦਫਤਰ ਦੇ ਬਾਹਰ ਗੰਦਗੀ ਦੇ ਢੇਰ ਵੇਖੇ ਜਾ ਸਕਦੇ ਹਨ। ਪਖਾਨਿਆਂ ਦੀ ਸਫਾਈ ਦਾ ਕੋਈ ਵੀ ਧਿਆਨ ਨਹੀਂ ਦੇ ਰਿਹਾ। ਹਾਲਤ ਇਹ ਹੈ ਕਿ ਸਟਾਫ ਆਪਣੇ ਖਰਚੇ 'ਤੇ ਡਵੀਜ਼ਨ ਦੀ ਸਫਾਈ ਕਰਵਾ ਰਹੇ ਹਨ।
ਇਸ ਡਵੀਜ਼ਨ ਵਿਚ ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਨੂੰ ਗੰਦਗੀ ਤੋਂ ਉੱਠ ਰਹੀ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਫਾਈ ਪ੍ਰਬੰਧ ਨੂੰ ਸੁਧਾਰਿਆ ਜਾਵੇ। ਜੇ ਠੇਕਾ ਖਤਮ ਹੋ ਗਿਆ ਹੈ ਤਾਂ ਕਿਸੇ ਹੋਰ ਨੂੰ ਦੁਬਾਰਾ ਦਿੱਤਾ ਜਾਵੇ ਤਾਂ ਜੋ ਲੋਕਾਂ ਅਤੇ ਸਟਾਫ ਨੂੰ ਕੋਈ ਪਰੇਸ਼ਾਨੀ ਨਾ ਹੋਵੇ।