ਕਲਗੀਧਰ ਟਰੱਸਟ ਬੜੂ ਸਾਹਿਬ ਨੇ ਹੜ੍ਹ ਪੀੜਤਾਂ ਨੂੰ 31 ਘਰ ਸੌਂਪੇ
ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਨੂੰ 12 ਘਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ 19 ਘਰ ਗੁਰਦਾਸਪੁਰ ਜ਼ਿਲ੍ਹੇ ’ਚ ਸੌਂਪੇ
Publish Date: Wed, 03 Dec 2025 07:24 PM (IST)
Updated Date: Wed, 03 Dec 2025 07:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹੜ੍ਹ ਪੀੜਤਾਂ ਨੂੰ 31 ਦੇ ਕਰੀਬ ਘਰ ਸੌਂਪੇ ਗਏ। ਇਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ’ਚ 12 ਨਵੇਂ ਘਰ ਪਿੰਡ ਚੱਕ ਅਲ, ਜੱਗੀਵਾਲਾ, ਪੁੰਗਾ, ਤਲਵੰਡੀ, ਛੰਨਾ, ਅਵਾਨ, ਹਰੜ ਖੁਰਦ, ਦੂਜੋਵਾਲ ’ਚ ਤੇ ਗੁਰਦਾਸਪੁਰ ਜ਼ਿਲ੍ਹੇ ’ਚ 19 ਨਵੇਂ ਘਰ ਸੱਦਾ, ਗੱਜੀ, ਬੈਂਸਾਂ, ਜੀਵਨ ਚੱਕ, ਸੱਦੇਪੁਰ, ਦੋਰਾਂਗਲਾ, ਹਸਨਪੁਰ, ਚਿਟੀ, ਸ੍ਰੀ ਰਾਮਪੁਰ, ਦੀਨਾਨਗਰ, ਸਕਰੀ ਤੇ ਡੇਰਾ ਬਾਬਾ ਨਾਨਕ ’ਚ ਨਵੇਂ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਮਕਾਨ ਤਿਆਰ ਕਰਕੇ ਦਿੱਤੇ ਗਏ। ਉਪ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਇਨ੍ਹਾਂ ਦੇ ਮਕਾਨ ਹੜ੍ਹਾਂ ਦੇ ਪਾਣੀ ਤੇ ਭਾਰੀ ਬਾਰਿਸ਼ ਕਰਕੇ ਢਹਿ ਗਏ ਸਨ। ਟਰੱਸਟ ਵੱਲੋਂ ਬਣਾਏ ਇਹ ਨਿਵੇਕਲੇ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਮਕਾਨ ਦੀ ਮੁਨਿਆਦ ਪੰਜਾਹ ਸਾਲ ਤੱਕ ਦੀ ਹੈ। ਇਸ ਮੌਕੇ ਟਰੱਸਟ ਦੇ ਸੇਵਾਦਾਰ ਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।