ਪੱਤਰਕਾਰ ਭਿੰਦਰਪਾਲ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ
ਪੱਤਰਕਾਰ ਭਿੰਦਰਪਾਲ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ
Publish Date: Wed, 21 Jan 2026 07:50 PM (IST)
Updated Date: Wed, 21 Jan 2026 07:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਪੱਤਰਕਾਰ ਭਿੰਦਰਪਾਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਦਿਨ ਉਨ੍ਹਾਂ ਦੇ ਪਿਤਾ ਜੰਗ ਸਿੰਘ (ਰਿਟਾਇਰ ਵੈਟਰਨਰੀ ਡਾਕਟਰ) ਸਦੀਵੀ ਵਿਛੋੜਾ ਦੇ ਗਏ। ਡਾ. ਜੰਗ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਉਨ੍ਹਾਂ ਦੀ ਮੌਤ ਤੇ ਇਲਾਕੇ ਭਰ ਦੀਆਂ ਰਾਜਨੀਤਿਰ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਪ੍ਰੈੱਸ ਕਲੱਬ ਅੱਪਰ ਦਾ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੇ ਪੰਚਾਂ-ਸਰਪੰਚਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਡਾ. ਜੰਗ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 25 ਜਨਵਰੀ ਨੂੰ ਪਿੰਡ ਛੋਕਰਾਂ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਛੋਕਰਾਂ ਵਿਖੇ ਦੁਪਹਿਰ 12 ਤੋਂ ਇਕ ਵਜੇ ਤੱਕ ਹੋਵੇਗੀ।