ਦਸੂਹਾ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ: ਪਿੰਡ ਚੱਕਬਾਮੂ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਹਿਤ ਇੱਕ ਕਾਬੂ
ਪੁਲਿਸ ਮੁਤਾਬਕ ਥਾਣਾ ਦਸੂਹਾ ਦੇ ਏ.ਐਸ.ਆਈ ਰਕੇਸ਼ ਕੁਮਾਰ ਆਪਣੀ ਟੀਮ ਨਾਲ ਬੱਲਗਣ ਚੌਕ ‘ਚ ਗਸ਼ਤ ਕਰ ਰਹੇ ਸਨ, ਜਦੋਂ ਐਕਸਾਈਜ਼ ਇੰਸਪੈਕਟਰ ਪਰਵਿੰਦਰ ਕੁਮਾਰ ਵੱਲੋਂ ਸੂਚਨਾ ਦਿੱਤੀ ਗਈ ਕਿ ਪਿੰਡ ਚੱਕਬਾਮੂ ਵਿੱਚ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਹੈ।
Publish Date: Sat, 30 May 2026 11:45 AM (IST)
Updated Date: Sat, 30 May 2026 11:50 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਸ਼ਰਾਬ ਤਸਕਰਾਂ ਖ਼ਿਲਾਫ ਚਲਾਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਥਾਣਾ ਦਸੂਹਾ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੇ ਆਪਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਘਰੋਂ ਵੱਡੀ ਮਾਤਰਾ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਕ ਥਾਣਾ ਦਸੂਹਾ ਦੇ ਏ.ਐਸ.ਆਈ ਰਕੇਸ਼ ਕੁਮਾਰ ਆਪਣੀ ਟੀਮ ਨਾਲ ਬੱਲਗਣ ਚੌਕ ‘ਚ ਗਸ਼ਤ ਕਰ ਰਹੇ ਸਨ, ਜਦੋਂ ਐਕਸਾਈਜ਼ ਇੰਸਪੈਕਟਰ ਪਰਵਿੰਦਰ ਕੁਮਾਰ ਵੱਲੋਂ ਸੂਚਨਾ ਦਿੱਤੀ ਗਈ ਕਿ ਪਿੰਡ ਚੱਕਬਾਮੂ ਵਿੱਚ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਹੈ।
ਘਰ ਵਿੱਚੋਂ ਲਿਫਾਫਿਆਂ ਅਤੇ ਬੋਤਲਾਂ ‘ਚ ਸ਼ਰਾਬ ਬਰਾਮਦ
ਪੁਲਿਸ ਅਨੁਸਾਰ ਸੂਚਨਾ ਮਿਲਣ ‘ਤੇ ਏ.ਐਸ.ਆਈ ਰਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਤੁਰੰਤ ਪਿੰਡ ਚੱਕਬਾਮੂ ਪਹੁੰਚੀ, ਜਿੱਥੇ ਐਕਸਾਈਜ਼ ਟੀਮ ਵੱਲੋਂ ਕਾਬੂ ਕੀਤਾ ਗਿਆ ਵਿਅਕਤੀ ਸੁਰਜੀਤ ਸਿੰਘ ਪੁੱਤਰ ਸਰਨ ਸਿੰਘ ਵਾਸੀ ਚੱਕਬਾਮੂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਦੋ ਪਲਾਸਟਿਕ ਦੇ ਬੋਰਿਆਂ ਵਿੱਚੋਂ 62 ਲਿਫਾਫੇ ਅਤੇ 4 ਪਲਾਸਟਿਕ ਬੋਤਲਾਂ ਮਿਲੀਆਂ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਨਾਜਾਇਜ਼ ਸ਼ਰਾਬ ਭਰੀ ਹੋਈ ਸੀ।
ਮਾਪਤੋਲ ਦੌਰਾਨ ਵੱਡੀ ਮਾਤਰਾ ਸਾਹਮਣੇ ਆਈ
ਜਦੋਂ ਪੁਲਿਸ ਵੱਲੋਂ ਲਿਫਾਫਿਆਂ ਅਤੇ ਬੋਤਲਾਂ ਨੂੰ ਖੋਲ੍ਹ ਕੇ ਟੱਬ ਵਿੱਚ ਪਾ ਕੇ ਮਿਣਤੀ ਕੀਤੀ ਗਈ, ਤਾਂ ਕੁੱਲ ਮਾਤਰਾ 175 ਬੋਤਲਾਂ ਦੇ ਬਰਾਬਰ ਨਿਕਲੀ।
ਪੁਲਿਸ ਅਨੁਸਾਰ ਇਹ ਮਾਤਰਾ ਕਰੀਬ 1,32,000 ਐਮ.ਐਲ. ਕਥਿਤ ਨਾਜਾਇਜ਼ ਸ਼ਰਾਬ ਬਣਦੀ ਹੈ, ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।
ਆਬਕਾਰੀ ਐਕਟ ਹੇਠ ਮਾਮਲਾ ਦਰਜ
ਪੁਲਿਸ ਨੇ ਦੱਸਿਆ ਕਿ ਦੋਸ਼ੀ ਸੁਰਜੀਤ ਸਿੰਘ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।