ਜੈਸਮੀਨ ਨੇ ਚਮਕਾਇਆ ਐੱਸਡੀ ਕਾਲਜ ਦਾ ਨਾਂ
ਐਸਡੀ ਕਾਲਜ ਦੀ ਜੈਸਮੀਨ ਨੇ ਅੰਤਰਰਾਸ਼ਟਰੀ ਕਵੀ ਦਰਬਾਰ ’ਚ ਪਹਿਲਾ ਸਥਾਨ ਹਾਸਲ ਕੀਤਾ
Publish Date: Fri, 30 Jan 2026 08:06 PM (IST)
Updated Date: Fri, 30 Jan 2026 08:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫ਼ਾਰ ਵੂਮੈਨ ਦੀ ਬੀਕਾਮ ਭਾਗ ਦੂਜਾ ਦੀ ਵਿਦਿਆਰਥਣ ਜੈਸਮੀਨ ਨੇ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਕੈਨੇਡਾ ਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਂਟਾਰੀਓ ਵੱਲੋਂ ਕਰਵਾਏ ਗਏ ਬੱਚਿਆਂ ਦੇ ਆਨਲਾਈਨ ਕਵੀ ਦਰਬਾਰ ਵਿਚ ਹਿੱਸਾ ਲਿਆ ਤੇ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ। ਇਸ ਕਵੀ ਦਰਬਾਰ ਵਿਚ ਕਵਿਤਾ ਦਾ ਵਿਸ਼ਾ ਧਾਰਮਿਕ, ਸਮਾਜਿਕ, ਚਲੰਤ ਮਸਲੇ ਅਤੇ ਪੰਜਾਬੀ ਮਾਂ ਬੋਲੀ ਸਨ ਅਤੇ ਮੁਕਾਬਲੇ ਵਿੱਚ ਜੇਤੂਆਂ ਲਈ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇਣੇ ਤੈਅ ਕੀਤੇ ਗਏ ਸਨ। ਇਸ ਸਮਾਗਮ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਮੀਤ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਪ੍ਰੋ.(ਡਾ.) ਪੂਜਾ ਪਰਾਸ਼ਰ ਨੇ ਅਜਿਹੇ ਯਤਨ ਲਈ ਜੇਤੂ ਵਿਦਿਆਰਥਣ ਤੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।