ਜੌਹਲ ਬਣੇ ’ਵਰਸਿਟੀ ਕਾਲਜ ਦੇ ਨਵੇਂ ਇੰਚਾਰਜ
ਜਸ਼ਨਜੋਤ ਸਿੰਘ ਜੌਹਲ ਬਣੇ ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਨਵੇਂ ਇੰਚਾਰਜ
Publish Date: Tue, 30 Dec 2025 06:45 PM (IST)
Updated Date: Tue, 30 Dec 2025 06:47 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮਜਕੀ : ਗੁਰੁ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਤੋਂ ਬਦਲ ਕੇ ਆਏ ਜਸ਼ਨਜੋਤ ਸਿੰਘ ਜੌਹਲ ਨੇ ਗੁਰੁ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਇੰਚਾਰਜ ਵਜੋਂ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾਂ ਕਾਲਜ ਦਾ ਵਾਧੂ ਚਾਰਜ ਡਾ. ਜਗਸੀਰ ਸਿੰਘ ਬਰਾੜ ਕੋਲ ਸੀ। ਚਾਰਜ ਸੰਭਾਲਣ ਸਮੇਂ ਹਾਜ਼ਰ ਪਤਵੰਤਿਆਂ ਨੇ ਜਸ਼ਨਜੋਤ ਸਿੰਘ ਜੌਹਲ ਨੂੰ ਗੁਲਦਸਤੇ ਭੇਟ ਕਰਕੇ ਸ਼ੁੱਭ-ਕਾਮਨਾਵਾਂ ਦਿੱਤੀਆਂ ਤੇ ਡਾ. ਜਗਸੀਰ ਸਿੰਘ ਬਰਾੜ ਨੂੰ ਨਿੱਘੀ ਵਿਦਾਇਗੀ ਦਿੱਤੀ। ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਡਾ. ਬਰਾੜ ਦੇ ਕਾਰਜਕਾਲ ਦੌਰਾਨ ਕਾਲਜ ਲਈ ਪਾਏ ਯੋਗਦਾਨ ਨੂੰ ਇਲਾਕਾ ਕਦੇ ਨਹੀਂ ਭੁੱਲ ਸਕੇਗਾ ਤੇ ਨਵੇਂ ਇੰਚਾਰਜ ਤੋਂ ਵੀ ਯੋਗਦਾਨ ਦੀ ਆਸ ਹੈ। ਇਸ ਮੌਕੇ ਜੰਡਿਆਲਾ ਦੇ ਸਾਬਕਾ ਸਰਪੰਚ ਤੇ ਕਈ ਸਮਾਜਿਕ ਆਗੂ ਵੀ ਹਾਜ਼ਰ ਸਨ।