ਰੇਲ ਗੱਡੀਆਂ ਦੀ ਲੇਟ ਲਤੀਫ਼ੀ ਬਰਕਰਾਰ
ਜੰਮੂਤਵੀ-ਹਮਸਫਰ 7.5 ਘੰਟੇ ਤੇ ਅੰਮ੍ਰਿਤਸਰ ਕਲੋਨ, ਅਮਰਪਾਲੀ ਐਕਸਪ੍ਰੈਸ 5.5 ਘੰਟੇ ਦੇਰੀ ਨਾਲ ਪਹੁੰਚੀਆਂ
Publish Date: Sat, 06 Dec 2025 08:45 PM (IST)
Updated Date: Sat, 06 Dec 2025 08:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਿਵੇਂ ਜਿਵੇਂ ਮੌਸਮ ਖਰਾਬ ਹੋ ਰਿਹਾ ਹੈ, ਰੇਲ ਗੱਡੀਆਂ ਦੀ ਰਫ਼ਤਾਰ ਵੀ ਹੌਲੀ ਹੋਣ ਲੱਗੀ ਹੈ। ਇਸਦੇ ਨਾਲ-ਨਾਲ ਸਟੇਸ਼ਨਾਂ ਦਾ ਨਵੀਨੀਕਰਨ ਵੀ ਰੇਲ ਗੱਡੀਆਂ ਦੀ ਚਾਲ ’ਤੇ ਪ੍ਰਭਾਵ ਪਾ ਰਿਹਾ ਹੈ। ਸਟੇਸ਼ਨਾਂ ’ਤੇ ਯਾਤਰੀਆਂ ਨੂੰ ਅੱਧੇ ਘੰਟੇ ਤੋਂ ਲੈ ਕੇ ਸੱਤ-ਸੱਤ ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਇੰਤਜ਼ਾਰ ਤੋਂ ਬਿਨਾਂ ਹੋਰ ਕੋਈ ਵਿਕਲਪ ਨਹੀਂ ਹੈ। ਇਸ ਦੀ ਮੁੱਖ ਵਜ੍ਹਾ ਹੈ ਕਿ ਰੇਲਵੇ ਵੱਲੋਂ ਦਸੰਬਰ ਮਹੀਨੇ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪੈਂਦੀ ਸੰਘਣੀ ਧੁੰਦ ਕਾਰਨ ਪਹਿਲਾਂ ਹੀ ਕਈ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ। ਇਸ ਕਰਕੇ ਯਾਤਰੀਆਂ ਕੋਲ ਹੋਰ ਰੇਲ ਗੱਡੀਆਂ 'ਚ ਜਾਣ ਦਾ ਵਿਕਲਪ ਨਹੀਂ ਰਹਿੰਦਾ। ਸੀਟਾਂ ਦੀ ਪਾਬੰਦੀ ਤੇ ਸੀਮਤ ਗੱਡੀਆਂ ਹੋਣ ਕਾਰਨ ਯਾਤਰੀ ਸਿਰਫ ਬੱਸ ਸਟੇਸ਼ਨ ਤੇ ਠੰਢੀ ਹਵਾਵਾਂ ’ਚ ਠਰਦੇ ਹੋਏ ਰੇਲ ਗੱਡੀਆਂ ਦੀ ਉਡੀਕ ਕਰਦੇ ਰਹਿੰਦੇ ਹਨ। ਜੇਕਰ ਗੱਡੀਆਂ ਦੀ ਦੇਰੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਸਮੱਸਿਆ ਜੰਮੂਤਵੀ-ਹਮਸਫਰ (7.5 ਘੰਟੇ), ਅੰਮ੍ਰਿਤਸਰ ਕਲੋਨ ਸਪੈਸ਼ਲ ਐਕਸਪ੍ਰੈੱਸ, ਅਮਰਪਾਲੀ ਐਕਸਪ੍ਰੈੱਸ (5.5 ਘੰਟੇ) ਤੇ ਮਾਲਵਾ ਸੁਪਰਫਾਸਟ ਐਕਸਪ੍ਰੈੱਸ (5 ਘੰਟੇ) ਦੀ ਦੇਰੀ ਕਾਰਨ ਯਾਤਰੀਆਂ ਨੂੰ ਉਠਾਉਣੀ ਪਈ। ਇਸਦੇ ਇਲਾਵਾ ਗੋਲਡਨ ਟੈਂਪਲ ਐਕਸਪ੍ਰੈੱਸ 3 ਘੰਟੇ, ਹੀਰਾਕੁੰਡ ਐਕਸਪ੍ਰੈੱਸ 2.75 ਘੰਟੇ, ਸਰਯੂ ਯਮਨਾ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ, ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈੱਸ 1.75 ਘੰਟੇ, ਸ਼ਾਲੀਮਾਰ ਐਕਸਪ੍ਰੈੱਸ 1.5 ਘੰਟੇ, ਪੱਛਮ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ ਇਕ ਘੰਟਾ, ਧੌਲਧਾਰ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ ਪੌਣੇ ਘੰਟੇ ਘੰਟੇ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਸਰਬੱਤ ਦਾ ਭਲਾ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪਹੁੰਚੀਆਂ।