2 ਜਨਵਰੀ ਨੂੰ ਸਜੇਗਾ ਜਲੰਧਰ ਦਾ ਮੁੱਖ ਨਗਰ ਕੀਰਤਨ
2 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਜੇਗਾ ਜਲੰਧਰ ਦਾ ਮੁੱਖ ਨਗਰ ਕੀਰਤਨ
Publish Date: Sat, 27 Dec 2025 09:01 PM (IST)
Updated Date: Sat, 27 Dec 2025 09:04 PM (IST)
-ਮੇਅਰ ਵਨੀਤ ਧੀਰ ਨੇ ਕੀਤੀ ਪ੍ਰਬੰਧਕਾਂ ਨੲਲ ਮੀਟਿੰਗ, ਰੂਟ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਇਸਤਰੀ ਕੀਰਤਨ ਸਤਿਸੰਗ ਸਭਾਵਾਂ, ਸੇਵਾ ਸੁਸਾਇਟੀਆਂ, ਗੱਤਕਾ ਅਖਾੜੇ, ਦਲ ਪੰਥ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ 2 ਜਨਵਰੀ ਨੂੰ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਦੇ ਪ੍ਰਬੰਧਾਂ ਦੀ ਰੂਪ ਰੇਖਾ ਲਈ ਮੇਅਰ ਵਨੀਤ ਧੀਰ ਨੇ ਗੁਰਦਵਾਰਾ ਦੀਵਾਨ ਸੈਂਟਰਲ ਟਾਊਨ ਪੁੱਜੇ। ਉਨ੍ਹਾਂ ਨਗਰ ਕੀਰਤਨ ਦੇ ਰੂਟ ਤੇ ਸਫਾਈ, ਸਜਾਵਟ, ਸੜਕਾਂ ਦੀ ਮੁਊ, ਪਾਣੀ ਦਾ ਛਿੱੜਕਾਅ ਤੇ ਰੋਸ਼ਨੀ ਦੇ ਕਾਰਜ ਪੁਖਤਾ ਕਰਣ ਦੇ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਗੁਰਦਵਾਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਿਆਤ, ਜਸਬੀਰ ਸਿੰਘ ਰੰਧਾਵਾ, ਹਰਜੋਤ ਸਿੰਘ ਲੱਕੀ, ਬਾਬਾ ਬਲਜੀਤ ਸਿੰਘ ਮਿਸਲ ਸ਼ਹੀਦ ਜੱਸਾ ਸਿੰਘ ਰਾਮਗੜੀਆਂ ਤਰਨਾ ਦਲ, ਜਸਕੀਰਤ ਸਿੰਘ ਜੱਸੀ, ਕੁਲਜੀਤ ਸਿੰਘ ਚਾਵਲਾ, ਨਿਰਮਲ ਸਿੰਘ ਬੇਦੀ, ਹਰਜੀਤ ਸਿੰਘ ਬਾਬਾ, ਪਰਮਜੀਤ ਸਿੰਘ ਬਬਲਾ, ਗੁਰਜੀਤ ਸਿੰਘ ਟੱਕਰ, ਤੇਜਬੀਰ ਸਿੰਘ ਬਾਂਸਲ, ਸਤਨਾਮ ਸਿੰਘ, ਦਿਲਬਾਗ ਸਿੰਘ ਰਿੰਕੂ, ਹਰਵਿੰਦਰ ਸਿੰਘ ਮੱਖਣ, ਅਕਸ਼ੈ ਗੁਪਤਾ, ਅਮਰਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਕੀਰਤ ਸਿੰਘ, ਬਾਵਾ ਗਾਬਾ, ਜਹਿਜੋਤ ਸਿੰਘ, ਪਲਵਿੰਦਰ ਸਿੰਘ, ਹਰਮਨਜੋਤ ਸਿੰਘ, ਪ੍ਰਭਗੁਣ ਸਿੰਘ, ਅਨਮੋਲ ਸਿੰਘ, ਪਰਮਿੰਦਰ ਸਿੰਘ, ਗੁਰਨੀਤ ਸਿੰਘ ਤੇ ਹਾਜ਼ਰ ਸਨ।