ਜਲੰਧਰ ਦੇ ਮਸ਼ਹੂਰ ਨਗੀਨਾ ਪੰਸਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ-ਨੂੰਹ ਤੇ ਪੋਤੀ ਦੀ ਭਿਆਨਕ ਹਾਦਸੇ 'ਚ ਮੌਤ
ਇਹ ਹਾਦਸਾ ਟਾਂਡਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਵਾਪਸ ਆ ਰਿਹਾ ਸੀ। ਸੂਚਨਾ ਮਿਲਦੇ ਹੀ ਮਧੂ ਅਗਰਵਾਲ ਦੇ ਘਰ ਸੋਗ ਦੀ ਲਹਿਰ ਦੌੜ ਗਈ।
Publish Date: Mon, 04 Jul 2022 12:48 PM (IST)
Updated Date: Mon, 04 Jul 2022 02:50 PM (IST)
ਰਾਕੇਸ਼ ਗਾਂਧੀ, ਜਲੰਧਰ : ਇਮਾਮ ਨਾਸਿਰ ਨੇੜੇ ਸਥਿਤ ਮਸ਼ਹੂਰ ਨਗੀਨਾ ਪੰਸਾਰੀ (Nagina Pansari) ਦੇ ਦੁਕਾਨ ਮਾਲਕ ਮਧੂ ਅਗਰਵਾਲ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੀ ਪਤਨੀ ਰੇਣੂ, ਨੂੰਹ ਮਹਿਕ ਤੇ ਪੋਤੀ ਵਰਿੰਦਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਬੇਟਾ ਕਨਵ ਅਗਰਵਾਲ ਗੰਭੀਰ ਜ਼ਖ਼ਮੀ ਹੈ। ਇਹ ਹਾਦਸਾ ਟਾਂਡਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਮਧੂ ਅਗਰਵਾਲ ਦੇ ਘਰ ਸੋਗ ਦੀ ਲਹਿਰ ਦੌੜ ਗਈ।
ਗ੍ਰੇਟਰ ਕੈਲਾਸ਼ 'ਚ ਰਹਿਣ ਵਾਲੀ ਮਧੂ ਦਾ ਪੂਰਾ ਪਰਿਵਾਰ ਦੋ ਦਿਨ ਪਹਿਲਾਂ ਵੈਸ਼ਨੋ ਦੇਵੀ ਗਿਆ ਸੀ। ਸੋਮਵਾਰ ਤੜਕੇ ਉਥੋਂ ਵਾਪਸ ਆਉਂਦੇ ਸਮੇਂ ਜਦੋਂ ਇਹ ਟਾਂਡਾ ਨੇੜੇ ਪਹੁੰਚੀ ਤਾਂ ਕਾਰ ਬੇਕਾਬੂ ਹੋ ਕੇ ਡਿਵਾਈਡਰ 'ਤੇ ਪਲਟ ਗਈ। ਹਾਦਸੇ 'ਚ ਕਨਵ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਦਕਿ ਉਸਦੀ ਪਤਨੀ, ਬੇਟੀ ਤੇ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਦਕਿ ਜ਼ਖ਼ਮੀ ਕਨਵ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।