ਜਲੰਧਰ 'ਚ ਅੱਗ ਉਗਲ ਰਿਹਾ ਮੌਸਮ: ਤਾਪਮਾਨ 44.6 ਡਿਗਰੀ ਸੈਲਸੀਅਸ ਤੱਕ ਪੁੱਜਾ; 25 ਮਈ ਤੱਕ 'ਓਰੇਂਜ ਅਲਰਟ' ਜਾਰੀ
ਹਾਲਾਂਕਿ 24 ਘੰਟਿਆਂ ’ਚ ਥੋੜ੍ਹਾ ਬਹੁਤ ਵਾਧਾ ਹੋਇਆ ਹੈ ਪਰ ਆਉਣ ਵਾਲੇ ਦਿਨਾਂ ’ਚ ਤਾਪਮਾਨ ਮੁੜ ਵਧੇਗਾ, ਕਿਉਂਕਿ ਮੌਸਮ ਵਿਭਾਗ ਵੱਲੋਂ 25 ਮਈ ਤੱਕ ਲੂ ਚੱਲਣ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਚਿਤਾਵਨੀ ਨਾਲ ਤਾਪਮਾਨ 45 ਡਿਗਰੀ ਜਾਂ aਇਸ ਤੋਂ ਵੱਧ ਤੱਕ ਪੁੱਜ ਸਕਦਾ ਹੈ। ਸਕੂਲਾਂ ’ਚ ਸਮਾਂ ਘਟਾ ਦਿੱਤਾ ਗਿਆ ਹੈ ਪਰ ਦੁਪਹਿਰ ਤੱਕ ਘਰ ਆਉਂਦੇ-ਆਉਂਦੇ ਵਿਦਿਆਰਥੀ ਥੱਕ-ਟੁੱਟ ਜਾਂਦੇ ਹਨ, ਕਿਉਂਕਿ ਗਰਮੀ ਦੇ ਪ੍ਰਭਾਵ ਨਾਲ ਸਿਹਤ ਖਰਾਬ ਹੋਣ ਦਾ ਡਰ ਮਾਪਿਆਂ ਨੂੰ ਸਤਾਅ ਰਿਹਾ ਹੈ।
Publish Date: Fri, 22 May 2026 01:06 PM (IST)
Updated Date: Fri, 22 May 2026 01:08 PM (IST)
ਜਾਸ, ਜਲੰਧਰ : ਵੀਰਵਾਰ ਦੀ ਸਵੇਰ ਅਸਮਾਨ ’ਚ ਕਾਲੇ ਬੱਦਲ ਛਾਏ ਰਹੇ ਤੇ ਕੁਝ ਹਿੱਸਿਆਂ ਵਿਚ ਬੂੰਦਾਬਾਂਦੀ ਵੀ ਹੋਈ ਪਰ ਸਵੇਰੇ 11 ਵਜੇ ਤੋਂ ਬਾਅਦ ਮੌਸਮ ਮੁੜ ਸਾਫ ਹੋ ਗਿਆ। ਇਸ ਕਾਰਨ ਦਿਨ ਦੇ ਸਮੇਂ ਚੱਲੀਆਂ ਗਰਮ ਹਵਾਵਾਂ ਨੇ ਤਾਪਮਾਨ ਵਧਾ ਦਿੱਤਾ। ਇਸੇ ਲਈ ਮੌਸਮ ਵਿਭਾਗ ਵੱਲੋਂ 44.6 ਡਿਗਰੀ ਸੈਲਸੀਅਸ ਦਾ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜਦੋਂਕਿ ਘੱਟੋ-ਘੱਟ ਵੀ 29 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਇਕ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ 44.4 ਅਤੇ ਘੱਟੋ-ਘੱਟ ਤਾਪਮਾਨ 28.1 ਡਿਗਰੀ ਸੈਲਸੀਅਸ ਸੀ।
ਹਾਲਾਂਕਿ 24 ਘੰਟਿਆਂ ’ਚ ਥੋੜ੍ਹਾ ਬਹੁਤ ਵਾਧਾ ਹੋਇਆ ਹੈ ਪਰ ਆਉਣ ਵਾਲੇ ਦਿਨਾਂ ’ਚ ਤਾਪਮਾਨ ਮੁੜ ਵਧੇਗਾ, ਕਿਉਂਕਿ ਮੌਸਮ ਵਿਭਾਗ ਵੱਲੋਂ 25 ਮਈ ਤੱਕ ਲੂ ਚੱਲਣ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਚਿਤਾਵਨੀ ਨਾਲ ਤਾਪਮਾਨ 45 ਡਿਗਰੀ ਜਾਂ aਇਸ ਤੋਂ ਵੱਧ ਤੱਕ ਪੁੱਜ ਸਕਦਾ ਹੈ। ਸਕੂਲਾਂ ’ਚ ਸਮਾਂ ਘਟਾ ਦਿੱਤਾ ਗਿਆ ਹੈ ਪਰ ਦੁਪਹਿਰ ਤੱਕ ਘਰ ਆਉਂਦੇ-ਆਉਂਦੇ ਵਿਦਿਆਰਥੀ ਥੱਕ-ਟੁੱਟ ਜਾਂਦੇ ਹਨ, ਕਿਉਂਕਿ ਗਰਮੀ ਦੇ ਪ੍ਰਭਾਵ ਨਾਲ ਸਿਹਤ ਖਰਾਬ ਹੋਣ ਦਾ ਡਰ ਮਾਪਿਆਂ ਨੂੰ ਸਤਾਅ ਰਿਹਾ ਹੈ।
ਡਾਕਟਰਾਂ ਅਨੁਸਾਰ, ਨਾਰੀਅਲ ਪਾਣੀ, ਦਹੀਂ, ਲੱਸੀ, ਨਿੰਬੂ ਪਾਣੀ ਆਦਿ ਦਾ ਸੇਵਨ ਕਰਦੇ ਰਹਿਣ, ਖਾਲੀ ਪੇਟ ਜ਼ਿਆਦਾ ਸਮਾਂ ਨਾ ਰਹਿਣ, ਧੁੱਪ ’ਚ ਵੱਧ ਚੀਜ਼ਾ ਉਠਾਉਣ, ਕੰਮ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।