ਆਦਮਪੁਰ ਹਲਕੇ ਦੇ ਭੋਗਪੁਰ ਸੀ ਐਨ ਜੀ ਪਲਾਂਟ ਦਾ ਵਿਰੋਧ ਕਰ ਰਹੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਭੋਗਪੁਰ ਪੁਲਿਸ ਵਲੋਂ ਪਰਚਾ ਦਰਜ ਕੀਤਾ ਰੋਸ ਕਰਦੇ ਸੈਂਕੜੇ ਲੋਕ ਵੀ ਪਰਚੇ ਵਿੱਚ ਸ਼ਾਮਲ ਹਨ। ਇਸ ਮੌਕੇ ਤੇ ਵਿਧਾਇਕ ਕੋਟਲੀ ਨੇ ਇਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੇਰੇ ਤੇ ਹੋਏ ਪਰਚੇ ਦਾ ਮੈ ਪ੍ਰਸ਼ਾਸਨ ਦਾ ਸੁਵਾਗਤ ਕਰਦਾ ਹਾਂ ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ ਜਾਂ ਮੈਂ ਖੁਦ ਪੁਲਿਸ ਅੱਗੇ ਪੇਸ਼ ਹੋਵਾਂਗਾ ।

ਪੱਤਰ ਪ੍ਰੇਰਕ, ਜਲੰਧਰ : ਭੋਗਪੁਰ ਸ਼ਹਿਰ 'ਚ ਸਥਿਤ ਸਹਿਕਾਰੀ ਖੰਡ ਮਿੱਲ ਭੋਗਪੁਰ 'ਚ ਲਾਏ ਜਾ ਰਹੇ ਬਾਇਓ ਸੀ. ਐੱਨ.ਜੀ. ਪਲਾਂਟ ਦਾ ਮਾਮਲਾ ਇਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ। ਬੀਤੇ 23 ਅਪ੍ਰੈਲ ਨੂੰ ਨੈਸ਼ਨਲ ਹਾਈਵੇ 'ਤੇ ਭੋਗਪੁਰ ਸ਼ਹਿਰ ਵਿਚ ਸਥਿਤ ਆਦਮਪੁਰ ਟੀ-ਪੁਆਇੰਟ 'ਤੇ ਭੋਗਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂਧਰਨਾ-ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ 'ਚ ਕਾਂਗਰਸ, ਸਮਾਜ ਸੇਵੀ ਸੰਸਥਾਵਾਂ, ਮਾਰਕੀਟ ਐਸੋਸੀਏਸ਼ਨ ਭੋਗਪੁਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਸੀ।
ਇਸ ਮਾਮਲੇ 'ਚ ਜਸਵੰਤ ਕੁਮਾਰ ਪੁੱਤਰ ਸੁਰਿੰਦਰ ਪ੍ਰਸਾਦ ਦੀ ਸ਼ਿਕਾਇਤ 'ਤੇ ਪੁਲਿਸ ਨੇ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ, ਰਾਜ ਕੁਮਾਰ ਰਾਜਾ, ਅਸ਼ਵਿਨ ਭੱਲਾ ਵਾਸੀ ਭੋਗਪੁਰ, ਵਿਸ਼ਾਲ ਬਹਿਲ ਵਾਸੀ ਭੋਗਪੁਰ, ਚਰਨਜੀਤ ਸਿੰਘ ਵਾਸੀ ਡੱਲਾ, ਗੁਰਦੀਪ ਸਿੰਘਵਾਸੀ ਪਿੰਡ ਚੱਕ ਝੰਡੂ, ਲਵਦੀਪ ਸਿੰਘ ਉਰਫ ਲੱਕੀ ਵਾਸੀ ਮੋਗਾ, ਅੰਮ੍ਰਿਤਪਾਲ ਸਿੰਘ ਵਾਸੀ ਖਰਲਕਲਾਂ, ਰਾਕੇਸ਼ ਕੁਮਾਰ ਬੱਗਾ ਵਾਸੀ ਭੋਗਪੁਰ, ਸੀਤਲ ਸਿੰਘ ਵਾਸੀ ਭੋਗਪੁਰ, ਸੂਬੇਦਾਰ ਸੁਰਜੀਤ ਸਿੰਘ, ਰਾਹੁਲ ਵਾਸੀ ਭੋਗਪੁਰ, ਮਨਜੀਤ ਸਿੰਘ ਵਾਸੀ ਭੋਗਪੁਰ, ਮੈਨੂੰ ਵਾਸੀ ਭੋਗਪੁਰ, ਸੁਨੀਲ ਖੋਸਲਾ, ਦੀਪਕ ਮੁਲਤਾਨੀ ਵਾਸੀ ਭੋਗਪੁਰ, ਅਰਵਿੰਦਰ ਸਿੰਘ ਝਮਟ, ਨਰਿੰਦਰ ਕੁਮਾਰ ਉਰਫ ਨਿੰਦੀ ਵਾਸੀ ਮੋਗਾ, ਅਮਿਤ ਅਰੋੜਾ ਵਾਸੀ ਭੋਗਪੁਰ, ਫੌਜੀ ਵਾਸੀ ਭੋਗਪੁਰ, ਰਣਜੀਤ ਸਿੰਘ ਵਾਸੀ ਮਾਣਕਰਾਏ, ਜਤਿੰਦਰ ਸਿੰਘ ਵਾਸੀ ਭੋਗਪੁਰ ਤੇ 100- 150 ਹੋਰ ਵਿਅਕਤੀਆਂ ਖਿਲਾਫ ਥਾਣਾ ਭੋਗਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਦਮਪੁਰ ਹਲਕੇ ਦੇ ਭੋਗਪੁਰ ਸੀ ਐਨ ਜੀ ਪਲਾਂਟ ਦਾ ਵਿਰੋਧ ਕਰ ਰਹੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਭੋਗਪੁਰ ਪੁਲਿਸ ਵਲੋਂ ਪਰਚਾ ਦਰਜ ਕੀਤਾ ਰੋਸ ਕਰਦੇ ਸੈਂਕੜੇ ਲੋਕ ਵੀ ਪਰਚੇ ਵਿੱਚ ਸ਼ਾਮਲ ਹਨ। ਇਸ ਮੌਕੇ ਤੇ ਵਿਧਾਇਕ ਕੋਟਲੀ ਨੇ ਇਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੇਰੇ ਤੇ ਹੋਏ ਪਰਚੇ ਦਾ ਮੈ ਪ੍ਰਸ਼ਾਸਨ ਦਾ ਸੁਵਾਗਤ ਕਰਦਾ ਹਾਂ ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ ਜਾਂ ਮੈਂ ਖੁਦ ਪੁਲਿਸ ਅੱਗੇ ਪੇਸ਼ ਹੋਵਾਂਗਾ । ਮੈਂ ਆਪਣੇ ਹਲਕਾ ਆਦਮਪੁਰ ਦੇ ਲੋਕਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਉਹ ਲੋਕਾਂ ਦੇ ਨਾਲ ਖੜੇ ਹਨ ਪਰਚਾ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਜੇਕਰ ਇਸ ਪਲਾਂਟ ਨੂੰ ਬੰਦ ਕਰਨ ਲਈ ਮੈਨੂੰ ਜਾਨ ਵੀ ਗੁਵਾਉਣੀ ਪਈ ਤਾ ਮੈ ਪਰਵਾਹ ਨਹੀਂ ਕਰਾਂਗੇ।