Weekend Lockdown ਦਾ ਅਸਰ : ਬਾਜ਼ਾਰ ਬੰਦ, ਸੜਕਾਂ 'ਤੇ ਪਸਰੀ ਸੁੰਨਸਾਨ, ਦੇਖੋ ਤਸਵੀਰਾਂ ਦੀ ਜ਼ੁਬਾਨੀ
ਕੋਰੋਨਾ ਮਹਾਮਾਰੀ ਦੇ ਵਧਦੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਮੁੜ ਪੰਜਾਬ ਭਰ ਵਿਚ ਹਫ਼ਤੇ ਦੇ ਆਖਰੀ ਦੋ ਦਿਨ ਅਤੇ ਜਨਤਕ ਛੁੱਟੀ ਵਾਲੇ ਦਿਨ ਲਾਕਡਾਊਨ ਦਾ ਐਲਾਨ ਕੀਤਾ ਹੈ। ਜਿਸ ਦਾ ਅਸਰ ਅੱਜ ਦਿਨ ਐਤਵਾਰ ਨੂੰ ਜਲੰਧਰ ਵਿਚ ਦੇਖਣ ਨੂੰ ਮਿਲਿਆ।
Publish Date: Sun, 14 Jun 2020 12:20 PM (IST)
Updated Date: Sun, 14 Jun 2020 12:32 PM (IST)
ਜੇਐਨਐਨ,ਜਲੰਧਰ : ਕੋਰੋਨਾ ਮਹਾਮਾਰੀ ਦੇ ਵਧਦੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਮੁੜ ਪੰਜਾਬ ਭਰ ਵਿਚ ਹਫ਼ਤੇ ਦੇ ਆਖਰੀ ਦੋ ਦਿਨ ਅਤੇ ਜਨਤਕ ਛੁੱਟੀ ਵਾਲੇ ਦਿਨ ਲਾਕਡਾਊਨ ਦਾ ਐਲਾਨ ਕੀਤਾ ਹੈ। ਜਿਸ ਦਾ ਅਸਰ ਅੱਜ ਦਿਨ ਐਤਵਾਰ ਨੂੰ ਜਲੰਧਰ ਵਿਚ ਦੇਖਣ ਨੂੰ ਮਿਲਿਆ।
ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਪੂਰਾ ਸ਼ਹਿਰ ਬੰਦ ਹੈ। ਸਾਰੇ ਬਾਜ਼ਾਰ ਵੀ ਬੰਦ ਹਨ। ਗਲੀ ਮੁਹੱਲਿਆਂ ਵਿਚ ਵੀ ਦੁਕਾਨਾਂ ਬੰਦ ਹਨ। ਹਰ ਪਾਸੇ ਸੁੰਨਸਾਨ ਪਸਰੀ ਹੋਈ ਹੈ। ਇਕਾਦੁੱਕਾ ਵਾਹਨ ਚਲਦੇ ਨਜ਼ਰ ਆ ਰਹੇ ਹਨ। ਹਰ ਚੌਕ ਵਿਚ ਪੁਲਿਸ ਮੁਸ਼ਤੈਦੀ ਦਾ ਸਾਹਮਣਾ ਇਨ੍ਹਾਂ ਵਾਹਨ ਚਾਲਕਾਂ ਨੂੰ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਬਿਨਾ ਈ ਪਾਸ ਹੋਰ ਜ਼ਿਲ੍ਹਿਆਂ ਲਈ ਆਵਾਜਾਈ ਦੇ ਮੁਕੰਮਲ ਰੋਕ ਹੈ।
![naidunia_image]()
2000 ਪੁਲਿਸ ਮੁਲਾਜ਼ਮ ਰੱਖ ਰਹੇ ਹਨ ਚੱਪੇ ਚੱਪੇ 'ਤੇ ਨਜ਼ਰ
ਜੋਤੀ ਚੌਕ, ਰੈਣਕ ਬਾਜ਼ਾਰ, ਮਾਡਲ ਟਾਊਨ, ਫੁੱਲਾਂ ਵਾਲਾ ਚੌਕ, ਬਸਤੀਆਂ ਆਦਿ ਦੇ ਸਾਰੇ ਖੇਤਰ, ਮਾਡਲ ਟਾਊਨ ਹਾਊੁਸ, ਅਰਬਨ ਅਸਟੇਟ ਸਣੇ ਹਰ ਖੇਤਰ ਵਿਚ ਦੁਕਾਨਾਂ ਪੁਰੀ ਤਰ੍ਹਾਂ ਬੰਦ ਹਨ। ਲੋਕਾਂ ਦੀ ਆਵਾਜਾਈ ਨਾ ਬਰਾਬਰ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਹਿਰ ਵਿਚ 2000 ਪੁਲਿਸ ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਵੱਲੋਂ ਥਾਂ ਥਾਂ 'ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਲਾਕਡਾਊਨ ਦਾ ਅਸਰ ਰੇਲਵੇ ਸਟੇਸ਼ਨ 'ਤੇ ਵੀ ਦੇਖਣ ਨੂੰ ਮਿਲਿਆ।
![naidunia_image]()
![naidunia_image]()