Jalandhar News : ਇੰਸਪੈਕਟਰ ਅਜੈਬ ਸਿੰਘ ਤੇ ਇੰਸਪੈਕਟਰ ਰਵਿੰਦਰ ਕੁਮਾਰ ਲਾਈਨ ਹਾਜ਼ਰ, ਕਈ ਥਾਣਾ ਮੁਖੀਆਂ ਦਾ ਤਬਾਦਲਾ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਕਈ ਥਾਣਿਆਂ ਦੇ ਐੱਸਐੱਚਓ ਦੀ ਅਦਲਾ ਬਦਲੀ ਕੀਤੀ ਗਈ ਹੈ, ਜਦਕਿ ਥਾਣਾ 6 ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਤੇ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
Publish Date: Mon, 24 Nov 2025 07:44 PM (IST)
Updated Date: Mon, 24 Nov 2025 07:47 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਕਈ ਥਾਣਿਆਂ ਦੇ ਐੱਸਐੱਚਓ ਦੀ ਅਦਲਾ ਬਦਲੀ ਕੀਤੀ ਗਈ ਹੈ, ਜਦਕਿ ਥਾਣਾ 6 ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਤੇ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਦਫਤਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਨੰਬਰ ਪੰਜ ਦੇ ਇੰਸਪੈਕਟਰ ਸਾਹਿਲ ਚੌਧਰੀ ਨੂੰ ਬਦਲ ਕੇ ਥਾਣਾ ਅੱਠ ਦਾ ਥਾਣਾ ਮੁਖੀ, ਥਾਣਾ ਅੱਠ ਦੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਥਾਣਾ ਪੰਜ ਦਾ ਥਾਣਾ ਮੁਖੀ, ਥਾਣਾ ਛੇ ’ਚ ਤਾਇਨਾਤ ਸਬ ਇੰਸਪੈਕਟਰ ਬਲਵਿੰਦਰ ਕੁਮਾਰ ਨੂੰ ਥਾਣਾ ਛੇ ਦਾ ਥਾਣਾ ਮੁਖੀ, ਇੰਸਪੈਕਟਰ ਜਸਪਾਲ ਸਿੰਘ ਨੂੰ ਸਪੈਸ਼ਲ ਸੈਲ ਤੋਂ ਬਦਲ ਕੇ ਥਾਣਾ ਰਾਮਾ ਮੰਡੀ ਦਾ ਇੰਚਾਰਜ, ਥਾਣਾ ਰਾਮਾ ਮੰਡੀ ਦੇ ਇੰਚਾਰਜ ਮਨਜਿੰਦਰ ਸਿੰਘ ਨੂੰ ਬਦਲ ਕੇ ਸਪੈਸ਼ਲ ਸੈਲ ਦਾ ਇਨਚਾਰਜ, ਸਬ ਇੰਸਪੈਕਟਰ ਹਰਭਜਨ ਲਾਲ ਨੂੰ ਜੋ ਕਿ ਥਾਣਾ ਕੈਂਟ ’ਚ ਤੈਨਾਤ ਹਨ ਨੂੰ ਥਾਣਾ ਕੈਂਟ ਦਾ ਹੀ ਇੰਚਾਰਜ ਲਗਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਛੇ ਦੇ ਇੰਚਾਰਜ ਇੰਸਪੈਕਟਰ ਅਜੈਬ ਸਿੰਘ ਤੇ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਬਦਲ ਕੇ ਲਾਈਨ ’ਚ ਭੇਜ ਦਿੱਤਾ ਗਿਆ ਹੈ।