Jalandhar News : ਅਲਾਵਲਪੁਰ ਪੁਲਿਸ ਵੱਲੋਂ ਕੀਤੇ ਇਨਕਾਊਂਟਰ ਵਿੱਚ ਜ਼ਖ਼ਮੀ ਦਾ ਇੱਕ ਹੋਰ ਫ਼ਰਾਰ ਸਾਥੀ ਗ੍ਰਿਫ਼ਤਾਰ
ਗਸ਼ਤ ਦੌਰਾਨ ਕੱਲ ਸਵੇਰੇ ਅਲਾਵਲਪੁਰ ਪੁਲਿਸ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਨੂੰ ਰੋਕਣ ਲਈ ਇਸ਼ਾਰਾ ਕੀਤਾ ਅਤੇ ਮੋਟਰਸਾਈਕਲ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਤਿਲਕ ਕੇ ਡਿੱਗਣ ਕਾਰਨ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਗੋਲ਼ੀ ਚਲਾਈ ਗਈ ਤਾਂ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਦੀ ਬਾਂਹ ਦੇ ਵਿੱਚ ਗੋਲ਼ੀ ਵੱਜੀ ਜਿਸ ਕਾਰਨ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ।
Publish Date: Sat, 24 Jan 2026 07:22 PM (IST)
Updated Date: Sat, 24 Jan 2026 07:26 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿਛਲੇ ਦਿਨੀਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਨਜ਼ਦੀਕ ਪੈਟਰੋਲ ਪੰਪ 'ਤੇ ਹੋਈ ਫਾਇਰਿੰਗ ਦੇ ਵਿੱਚ ਫ਼ਰਾਰ ਚੱਲ ਰਹੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਗਸ਼ਤ ਕਰ ਰਹੀ ਸੀ। ਗਸ਼ਤ ਦੌਰਾਨ ਕੱਲ ਸਵੇਰੇ ਅਲਾਵਲਪੁਰ ਪੁਲਿਸ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਨੂੰ ਰੋਕਣ ਲਈ ਇਸ਼ਾਰਾ ਕੀਤਾ ਅਤੇ ਮੋਟਰਸਾਈਕਲ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਤਿਲਕ ਕੇ ਡਿੱਗਣ ਕਾਰਨ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਗੋਲ਼ੀ ਚਲਾਈ ਗਈ ਤਾਂ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਦੀ ਬਾਂਹ ਦੇ ਵਿੱਚ ਗੋਲ਼ੀ ਵੱਜੀ ਜਿਸ ਕਾਰਨ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਕੋਲੋਂ ਇੱਕ ਪਿਸਤੌਲ 30 ਬੋਰ ਅਤੇ ਕੁਝ ਰੌਂਦ ਵੀ ਬਰਾਮਦ ਹੋਏ ਸਨ। ਉਸੀ ਮਾਮਲੇ ਵਿੱਚ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਜ਼ਖ਼ਮੀ ਗੈਂਗਸਟਰ ਲਵਪ੍ਰੀਤ ਉਰਫ ਲੱਭੀ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਿਲ ਹਸਪਤਾਲ ਜਲੰਧਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਸੀ ਜਿਸ ਨੂੰ ਸਿਵਲ ਹਸਪਤਾਲ ਤੋਂ ਡਿਸਚਾਰਜ ਕਰਵਾਉਣ ਉਪਰੰਤ ਡੂੰਘਾਈ ਨਾਲ ਪੁੱਛਗਿਛ ਕੀਤੀ ਤਾਂ ਉਸ ਦਾ ਇੱਕ ਹੋਰ ਸਾਥੀ ਸ਼ਮੀਰ ਉਰਫ ਸੰਜੂ ਵਾਸੀ ਬੱਖੂਨੰਗਲ ਜੋ ਕਿਸ਼ਨਗੜ੍ਹ ਪੈਟਰੋਲ ਪੰਪ ਤੇ ਗੋਲ਼ੀਬਾਰੀ ਵਿੱਚ ਲੋੜੀਂਦਾ ਸੀ ਅਤੇ ਫ਼ਰਾਰ ਚੱਲ ਰਿਹਾ ਸੀ, ਨੂੰ ਅਲਾਵਲ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਹੈ। ਉਹ ਪਹਿਲਾਂ ਦਰਜ ਹੋਏ ਮੁਕੱਦਮਾ ਨੰਬਰ 207 ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਅਲਾਵਲਪੁਰ ਪੁਲਿਸ ਚੌਂਕੀ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕੱਲ੍ਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।