ਜਲੰਧਰ ਨੇ 2025 ’ਚ ਪ੍ਰਸ਼ਾਸਨ ਤੇ ਵਿਕਾਸ ’ਚ ਪੁੱਟੀਆਂ ਨਵੀਆਂ ਪੁਲਾਂਘਾ, 2026 ’ਚ ਪੂਰੇ ਹੋਣਗੇ ਵੱਡੇ ਪ੍ਰਾਜੈਕਟ
ਜਲੰਧਰ ਨੇ 2025 ’ਚ ਪ੍ਰਸ਼ਾਸਨ ਤੇ ਵਿਕਾਸ ’ਚ ਪੁੱਟੀਆਂ ਨਵੀਆਂ ਪੁਲਾਂਘਾ, 2026 ’ਚ ਪੂਰੇ ਹੋਣਗੇ ਵੱਡੇ ਪ੍ਰਾਜੈਕਟ
Publish Date: Wed, 31 Dec 2025 08:29 PM (IST)
Updated Date: Wed, 31 Dec 2025 08:32 PM (IST)

--- 2026 ’ਚ ਕਈ ਮੈਗਾ ਪ੍ਰਾਜੈਕਟ ਹੋਣਗੇ ਮੁਕੰਮਲ : ਡਿਪਟੀ ਕਮਿਸ਼ਨਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਲੋਕ-ਹਿਤੈਸ਼ੀ ਨੀਤੀਆਂ ਕਾਰਨ ਸਾਲ 2025 ਜਲੰਧਰ ਜ਼ਿਲ੍ਹੇ ਲਈ ਪ੍ਰਸ਼ਾਸਨਿਕ ਸੁਧਾਰਾਂ ਤੇ ਵਿਕਾਸ ਦੇ ਮਾਮਲੇ ’ਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ। ਬੁਨਿਆਦੀ ਢਾਂਚੇ, ਸਿਹਤ, ਸਿੱਖਿਆ, ਸਮਾਜ ਭਲਾਈ, ਨਸ਼ਾ ਵਿਰੋਧ, ਖੇਡਾਂ ਤੇ ਆਫ਼ਤ ਪ੍ਰਬੰਧਨ ਖੇਤਰ ’ਚ ਜ਼ਿਲ੍ਹੇ ਨੇ ਜ਼ਿਕਰਯੋਗ ਪ੍ਰਾਪਤੀਆਂ ਦਰਜ ਕੀਤੀਆਂ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 2026 ਲਈ ਪ੍ਰਸ਼ਾਸਨ ਨੇ ਮੈਗਾ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਕੁਨੈਕਟੀਵਿਟੀ ਮਜ਼ਬੂਤ ਕਰਨ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ। ----------------- -ਸਿਹਤ, ਸਮਾਜ ਭਲਾਈ ਤੇ ਨਸ਼ਾ ਵਿਰੋਧੀ ਉਪਰਾਲੇ ਜ਼ਿਲ੍ਹੇ ’ਚ 66 ਆਮ ਆਦਮੀ ਕਲੀਨਿਕਾਂ ਰਾਹੀਂ 11.29 ਲੱਖ ਤੋਂ ਵੱਧ ਓਪੀਡੀ ਦਰਜ ਹੋਈ ਤੇ 5.49 ਲੱਖ ਲੈਬ ਟੈਸਟ ਕੀਤੇ ਗਏ। ਨਸ਼ਾ ਵਿਰੋਧੀ ਮੁਹਿੰਮ ਤਹਿਤ ਸ਼ੇਖੇ ਪਿੰਡ ਸਥਿਤ ਮਾਡਲ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਨੂੰ ਅਪਗ੍ਰੇਡ ਕਰਕੇ 40 ਬੈੱਡਾਂ ਦੀ ਸਮਰੱਥਾ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ। ------------------ ਆਫ਼ਤ ਪ੍ਰਬੰਧਨ ’ਚ ਮਿਸਾਲ 2025 ਦੌਰਾਨ ਹੜ੍ਹਾਂ ਨਾਲ ਨਜਿੱਠਣ ਲਈ ਸੰਵੇਦਨਸ਼ੀਲ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਤੇ 24x7 ਐਕਸ਼ਨ ਹੈਲਪਲਾਈਨ ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ। ਵੱਧ ਪਾਣੀ ਹੋਣ ਦੇ ਬਾਵਜੂਦ ਜ਼ਿਲ੍ਹੇ ’ਚ ਕੋਈ ਦਰਿਆਈ ਪਾੜ ਨਹੀਂ ਪਿਆ। ----------------------- ਨਾਗਰਿਕ ਸੇਵਾਵਾਂ ਤੇ ਪ੍ਰਸ਼ਾਸਕੀ ਕੁਸ਼ਲਤਾ ਸੇਵਾ ਕੇਂਦਰਾਂ ਰਾਹੀਂ 3.75 ਲੱਖ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ। ਐਕਸ਼ਨ ਹੈਲਪਲਾਈਨ 9646222555 ਰਾਹੀਂ 473 ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਗਿਆ। ਸ਼ਾਹਕੋਟ ਬਲਾਕ ਨੂੰ ਦੇਸ਼ ਦਾ ਸਰਬੋਤਮ ਐਸਪੀਰੇਸ਼ਨਲ ਬਲਾਕ (ਜ਼ੋਨ-II) ਐਲਾਨ ਕੇ 1.5 ਕਰੋੜ ਰੁਪਏ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ------------------ ਯੁਵਾ ਸਸ਼ਕਤੀਕਰਨ ਤੇ ਸਿੱਖਿਆ ਸਾਲ ਦੌਰਾਨ 42 ਪਲੇਸਮੈਂਟ ਕੈਂਪਾਂ ਰਾਹੀਂ 4,682 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਚੇਤਨਾ ਪ੍ਰੋਜੈਕਟ ਅਧੀਨ 3,300 ਵਿਦਿਆਰਥੀਆਂ ਨੂੰ ਲਾਈਫ ਸੇਵਿੰਗ ਸਕਿੱਲ ਦੀ ਸਿਖਲਾਈ ਦਿੱਤੀ ਗਈ। ਸਕੂਲਾਂ ’ਚ ਸਪੇਸ ਲੈਬਾਂ ਦੀ ਸਥਾਪਨਾ ਲਈ 1.34 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ। -------------------- ਕੁਨੈਕਟੀਵਿਟੀ ਤੇ ਬੁਨਿਆਦੀ ਢਾਂਚਾ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਈਆਂ। ਪੀਏਪੀ ਫਲਾਈਓਵਰ ਤੇ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟਾਂ ਨੇ ਗਤੀ ਫੜੀ ਹੈ, ਜੋ 2026 ’ਚ ਪੂਰੇ ਹੋਣ ਦੀ ਸੰਭਾਵਨਾ ਹੈ। --------------------- ਖੇਡਾਂ ਤੇ ਸ਼ਹਿਰੀ ਪ੍ਰਬੰਧਨ ਜਲੰਧਰ ਪ੍ਰੀਮੀਅਰ ਲੀਗ, ਸੀਐੱਮ ਦੀ ਯੋਗਸ਼ਾਲਾ ਤੇ ਬੇਸਹਾਰਾ ਪਸ਼ੂ ਮੁਕਤੀ ਵਰਗੀਆਂ ਪਹਿਲਕਦਮੀਆਂ ਨਾਲ ਖੇਡਾਂ, ਸਿਹਤ ਤੇ ਸ਼ਹਿਰੀ ਸੁਚੱਜੇਪਣ ਨੂੰ ਵੱਡਾ ਹੁਲਾਰਾ ਮਿਲਿਆ। --------------------- 2026 ਲਈ ਰੋਡਮੈਪ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2026 ’ਚ ਬਰਲਟਨ ਪਾਰਕ ਸਪੋਰਟਸ ਹੱਬ, ਪੀਏਪੀ ਫਲਾਈਓਵਰ ਤੇ ਸਰਫੇਸ ਵਾਟਰ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ’ਤੇ ਖ਼ਾਸ ਧਿਆਨ ਰਹੇਗਾ। ਆਦਮਪੁਰ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਯਤਨ ਵੀ ਤੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਪਾਰਦਰਸ਼ੀ, ਜਵਾਬਦੇਹ, ਭ੍ਰਿਸ਼ਟਾਚਾਰ-ਮੁਕਤ ਤੇ ਸਮਾਵੇਸ਼ੀ ਪ੍ਰਸ਼ਾਸਨ ਦਾ ਮਾਡਲ ਬਣਾਇਆ ਜਾਵੇਗਾ।