ਜਲੰਧਰ : ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਉੱਡੇ ਗੱਡੀ ਦੀ ਪਰਖੱਚੇ; 5 ਲੋਕ ਜ਼ਖ਼ਮੀ
ਫਿਲੌਰ ਨੈਸ਼ਨਲ ਹਾਈਵੇ ਦੌਰਾਨ ਆਰਮੀ ਗਰਾਊਂਡ ਫਿਲੌਰ ਦੇ ਓਪੋਜਿਟ ਇਕ ਐਕਸੀਡੈਂਟ ਹੋਇਆ ਅਤੇ ਪੰਜ ਸਵਾਰੀਆਂ ਜ਼ਖ਼ਮੀ ਹੋ ਗਈਆਂ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਆ ਰਹੇ ਸਨ ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਡਿਵਾਈਡਰ ਟੱਪ ਕੇ ਦੂਸਰੀ ਸਾਈਡ ਚਲੀ ਗਈ।
Publish Date: Mon, 24 Nov 2025 10:57 AM (IST)
Updated Date: Mon, 24 Nov 2025 12:35 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਜਲੰਧਰ - ਫਿਲੌਰ ਨੈਸ਼ਨਲ ਹਾਈਵੇ ਦੌਰਾਨ ਆਰਮੀ ਗਰਾਊਂਡ ਫਿਲੌਰ ਦੇ ਓਪੋਜਿਟ ਇਕ ਐਕਸੀਡੈਂਟ ਹੋਇਆ ਅਤੇ ਪੰਜ ਸਵਾਰੀਆਂ ਜ਼ਖ਼ਮੀ ਹੋ ਗਈਆਂ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਆ ਰਹੇ ਸਨ ਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਡਿਵਾਈਡਰ ਟੱਪ ਕੇ ਦੂਸਰੀ ਸਾਈਡ ਚਲੀ ਗਈ।
ਐਸਐਸਐਫ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਗੱਡੀ ਬਹੁਤ ਜ਼ਿਆਦਾ ਨੁਕਸਾਨੀ ਹੋਈ ਸੀ। ਜ਼ਖ਼ਮੀ ਪ੍ਰਭਜੋਤ ਸਿੰਘ ਪੁੱਤਰ ਜਗਜੀਤ ਸਿੰਘ, ਹਰਜੋਤ ਸਿੰਘ ਪੁੱਤਰ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਖਜਾਨਾ ਸਿੰਘ, ਫੀਲਡਗੰਜ ਲੁਧਿਆਣਾ, ਵਿਜੈ ਪੁੱਤਰ ਸੋਮਪਾਲ ਵਾਸੀ ਦਰੇਸੀ ਲੁਧਿਆਣਾ, ਯਸ ਮਲਹੋਤਰਾ ਪੁੱਤਰ ਹਰੀ ਓਮ ਵਾਸੀ ਮਲਹੋਤਰਾ ਵਾਸੀ ਹੈਬੋਵਾਲ ਲੁਧਿਆਣਾ ਨੂੰ ਐਸਐਸਐਫ ਟੀਮ ਵਲੋਂ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ।
ਜ਼ਖ਼ਮੀਆਂ ਦੀ ਘਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਨੁਕਸਾਨੀ ਹੋਈ ਗੱਡੀ ਨੂੰ ਟਰੈਕਟਰ ਟਰਾਲੀ ਨਾਲ ਟੋਚਨ ਪਵਾ ਕੇ ਰੋਡ ਦੇ ਸਾਈਡ ਤੇ ਲਗਵਾ ਦਿੱਤਾ ਗਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਘਟਨਾ ਸੰਬੰਧੀ ਥਾਣਾ ਫਿਲੌਰ ਦੇ ਮੁਨਸ਼ੀ ਨੂੰ ਸੂਚਨਾ ਦਿੱਤੀ।