Jalandhar Crime : ਪਤੀ ਨੇ ਤਵਾ ਮਾਰ ਕੇ ਕੀਤਾ ਪਤਨੀ ਦਾ ਕਤਲ, ਮਾਮੂਲੀ ਘਰੇਲੂ ਝਗੜੇ ਨੂੰ ਲੈ ਕੇ ਹੋਇਆ ਵਿਵਾਦ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪੁਲਿਸ ਵੱਲੋਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਗਈ।
Publish Date: Thu, 21 May 2026 12:45 PM (IST)
Updated Date: Thu, 21 May 2026 12:51 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਨਾਲਾ ਵਿੱਚ ਨਿਊ ਸਾਗਰ ਇਨਕਲੇਵ ਵਿੱਚ ਕਿਰਾਏ 'ਤੇ ਰਹਿੰਦੇ ਨੇਪਾਲੀ ਪਰਿਵਾਰ ਵਿੱਚ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਉੱਥੇ ਹੀ ਮੁਹੱਲੇ ਦੇ ਗੁਵਾਂਢ ਵਿੱਚ ਰਹਿੰਦੇ ਵਿਜੇ ਕੁਮਾਰ ਯਾਦਵ ਬੋਟਮ ਸਮਾਜ ਪਾਰਟੀ ਦੇ ਕੋਆਰਡੀਨੇਟਰ ਨੇ ਦੱਸਿਆ ਹੈ ਕਿ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਇੱਥੇ ਕਿਰਾਏ ਤੇ ਰਹਿਣ ਰਿਹਾ ਹੈ ਅਤੇ ਜਿਸ ਦਾ ਪਤੀ ਕੁਝ ਦਿਨ ਪਹਿਲਾਂ ਹੀ ਨੇਪਾਲ ਤੋਂ ਵਾਪਸ ਇਹਨਾਂ ਕੋਲ ਆਇਆ ਸੀ । ਕਿਸੇ ਕਾਰਨ ਘਰੇਲੂ ਝਗੜੇ ਦੌਰਾਨ ਪਤਨੀ ਅਤੇ ਪਤਨੀ ਦਾ ਆਪਸੀ ਝਗੜਾ ਜਿਸ ਦੌਰਾਨ ਪਤੀ ਵੱਲੋਂ ਪਤਨੀ ਦਾ ਤਵੇ ਮਾਰ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੀਤਾ ਵਿਸ਼ਕਰਮਾ ਉਮਰ 38 ਸਾਲ ਵਜੋਂ ਹੋਈ ਹੈ। ਆਸ ਪਾਸ ਰਹਿੰਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਤੀ ਦਾ ਨਾਮ ਸੰਤੋਸ਼ ਕੁਮਾਰ ਵਿਸ਼ਵਕਰਮਾ ਉਮਰ 45 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਮੌਕੇ ਤੇ ਪਹੁੰਚੇ ਥਾਣਾ ਲਾਂਬੜਾ ਦੇ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਹੁੰਚ ਕੇ ਮੌਕੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਮੁਜ਼ਰਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪੁਲਿਸ ਵੱਲੋਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਗਈ।