ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ 2 ਨੂੰ
ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ 2 ਜਨਵਰੀ ਨੂੰ
Publish Date: Thu, 11 Dec 2025 10:09 PM (IST)
Updated Date: Thu, 11 Dec 2025 10:09 PM (IST)
---ਬਾਬਾ ਜੀਤ ਸਿੰਘ ਜੌਹਲਾਂ ਵਾਲੇ ਪਾਲਕੀ ਸਾਹਿਬ ’ਤੇ ਚਵਰ ਦੀ ਸੇਵਾ ਨਿਭਾਉਣਗੇ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਵਿਸ਼ਾਲ ਨਗਰ ਕੀਰਤਨ 2 ਜਨਵਰੀ ਨੂੰ ਸਵੇਰੇ 10 ਵਜੇ ਸਜਾਇਆ ਜਾਵੇਗਾ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਬੇਦੀ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ 10 ਵਜੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਪੁਰਾਤਨ ਰੂਟ ’ਤੇ ਚੱਲਦੇ ਹੋਏ ਸ਼ਾਮ ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸੰਪੰਨ ਹੋਵੇਗਾ। ਇਸ ਸਬੰਧੀ ਪ੍ਰਬੰਧਕ ਕਮੇਟੀ ਤੇ ਸਿੰਘ ਸਭਾਵਾਂ ਦੇ ਨੁਮਾਇੰਦਿਆ ਨੇ ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਨੂੰ ਸੱਦਾ ਪੱਤਰ ਦਿੱਤਾ ਤੇ ਨਗਰ ਕੀਰਤਨ ’ਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸਾਹਿਬ ’ਤੇ ਚਵਰ ਦੀ ਸੇਵਾ ਨਿਭਾਉਣ ਦੀ ਬੇਨਤੀ ਕੀਤੀ, ਜਿਸ ਨੂੰ ਸੰਤ ਬਾਬਾ ਜੀਤ ਸਿੰਘ ਨੇ ਪ੍ਰਵਾਨ ਕੀਤਾ ਤੇ ਕਿਹਾ ਕਿ ਉਹ ਪਿੰਡਾਂ ਤੋਂ ਸੰਗਤਾਂ ਦਾ ਵੱਡਾ ਕਾਫ਼ਲਾ ਲੈ ਕੇ ਨਗਰ ਕੀਰਤਨ ’ਚ ਸ਼ਾਮਲ ਹੋਣਗੇ ਤੇ ਪਾਲਕੀ ਸਾਹਿਬ ’ਤੇ ਚਵਰ ਦੀ ਸੇਵਾ ਨਿਭਾਉਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ’ਚ ਪਰਿਵਾਰਾਂ ਸਹਿਤ ਪਾਲਕੀ ਸਾਹਿਬ ਨਾਲ ਕੀਰਤਨ ਕਰਦਿਆਂ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਗੁਰਿੰਦਰ ਸਿੰਘ ਮਝੈਲ, ਦਵਿੰਦਰ ਸਿੰਘ ਰਿਆਤ, ਹਰਜੋਤ ਸਿੰਘ ਲੱਕੀ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸਤਪਾਲ ਸਿੰਘ ਸਿਦਕੀ, ਗੁਰਜੀਤ ਸਿੰਘ ਟੱਕਰ, ਹਰਜੀਤ ਸਿੰਘ ਬਾਬਾ, ਨਵਦੀਪ ਸਿੰਘ ਗੁਲਾਟੀ, ਪਰਮਜੀਤ ਸਿੰਘ ਬਖਸ਼ੀ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ ਤੇ ਜਸਕੀਰਤ ਸਿੰਘ ਜੱਸੀ ਸ਼ਾਮਲ ਸਨ।