ਜਲੰਧਰ ਭਾਜਪਾ ਸ਼ਹਿਰੀ ਵੱਲੋਂ 'ਆਪ' ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਜਲੰਧਰ ਭਾਜਪਾ ਸ਼ਹਿਰੀ ਨੇ ਨਗਰ ਨਿਗਮ ਜਲੰਧਰ ’ਚ 'ਆਪ' ਪਾਰਟੀ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ
Publish Date: Tue, 18 Nov 2025 10:19 PM (IST)
Updated Date: Tue, 18 Nov 2025 10:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਜਲੰਧਰ ’ਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਖਿਲਾਫ਼ ਸਥਾਨਕ ਫਾਰਚੂਨ ਹੋਟਲ ਦੇ ਬਾਹਰ, ਨਜ਼ਦੀਕ ਰੈੱਡ ਕ੍ਰਾਸ ਭਵਨ ਜਲੰਧਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ’ਤੇ ਸਾਬਕਾ ਸੀਪੀਐੱਸ ਕੇਡੀ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਖ਼ਾਸ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਜਲੰਧਰ ’ਚ ‘ਆਪ’ ਦੇ ਆਗੂਆਂ ਨੇ ਬਾਹਰੀ ਠੇਕੇਦਾਰਾਂ ਨਾਲ ਰਲ ਕੇ ਲੁੱਟ ਮਚਾਈ ਹੈ ਤੇ ਬਲਟਰਨ ਪਾਰਕ ਉਦਘਾਟਨ ਸਮਾਗਮ ’ਤੇ ਇਕ ਕਰੋੜ 75 ਲੱਖ ਰੁਪਏ ਖਰਚ ਕਰ ਕੇ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਜੇਈ ਭਰਤੀ ’ਚ 8 ’ਚੋਂ 6 ਅਸਾਮੀਆਂ ’ਤੇ ਨਿਯੁਕਤ ਕੀਤਾ ਗਿਆ ਹੈ। ਇਹ ਕਿਹੜੇ ਅਧਿਕਾਰ-ਖੇਤਰ ’ਚ ਆਉਂਦਾ ਹੈ? ਤੇ ਕੀ ਇਨ੍ਹਾਂ ਭਰਤੀਆਂ ’ਚ ਵੀ ਭ੍ਰਿਸ਼ਟਾਚਾਰ ਹੋਇਆ ਹੈ? ਇਸ ਬਾਰੇ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਫਰਜੀਵਾੜੇ ਤੇ ਭ੍ਰਿਸ਼ਟਾਚਾਰ ਦੀ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੁੱਟ ਬੇਨਕਾਬ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕ ਅਗਲੀ ਵਾਰ ਇਨ੍ਹਾਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ। ਇਸ ਮੌਕੇ ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ ਤੇ ਅਸ਼ਵਨੀ ਅਟਵਾਲ, ਪ੍ਰਦੇਸ਼ ਵਪਾਰ ਸੈੱਲ ਦੇ ਸੰਯੋਜਕ ਰਵਿੰਦਰ ਧੀਰ, ਪੁਨੀਤ ਸ਼ੁਕਲਾ, ਯੋਗੇਸ਼ ਮਲਹੋਤਰਾ, ਅਮਿਤ ਸੰਧਾ, ਭਾਜਪਾ ਜ਼ਿਲ੍ਹਾ ਆਈਟੀ ਸੈੱਲ ਦੇ ਪ੍ਰਧਾਨ ਦੀਪਾਲੀ ਬਾਗੜੀਆ, ਹਿਮਾਂਸ਼ੂ ਸ਼ਰਮਾ, ਅਮਰਜੀਤ ਸਿੰਘ ਅਮਰੀ, ਪਾਰਸ਼ਦ ਮਨਜੀਤ ਸਿੰਘ ਟੀਟੂ, ਰਾਜੀਵ ਢੀਂਗਰਾ, ਕੰਵਰ ਸਰਤਾਜ, ਚੰਦਰਜੀਤ ਕੌਰ ਸੰਧਾ, ਰਵੀ ਕੁਮਾਰ, ਮਨਜੀਤ ਕੌਰ, ਗੁਰਦੀਪ ਸਿੰਘ ਫੌਜੀ, ਸ਼ੋਭਾ ਮਿਨੀਆ, ਅਜੈ ਬੱਬਲ, ਰਿੰਪੀ ਪ੍ਰਭਾਕਰ, ਮੀਨੂ ਢੰਡ, ਮਹਿਲ਼ਾ ਮੋਰਚਾ ਤੋਂ ਸ਼ਾਲੂ, ਸੁਮਨ ਰਾਣਾ, ਕਿਰਨ ਭਗਤ, ਸੀਮਾ ਭਗਤ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਆਸ਼ੀਸ਼ ਸਹਿਗਲ, ਮਨੀਸ਼ ਬਲਕੁਣਾਲ ਸ਼ਰਮਾ, ਜ਼ਿਲ੍ਹਾ ਪ੍ਰਵਕਤਾ ਸੱਨੀ ਸ਼ਰਮਾ, ਅਨੁਜ ਸ਼ਾਰਦਾ, ਗੌਰਵ ਰਾਇ, ਅਰਜੁਨ ਪੱਪੀ, ਲਲਿਤ ਬੱਬੂ, ਪ੍ਰਮੋਦ ਕਸ਼ਯਪ, ਪ੍ਰਦੀਪ ਖੁੱਲਰ, ਯੂਵਾ ਮੋਰਚਾ ਜ਼ਿਲ੍ਹਾ ਮਹਾਮੰਤਰੀ ਸੂਰਿਆ ਮਿਸ਼ਰਾ ਆਦਿ ਹਾਜ਼ਰ ਸਨ।