Jalandhar News : ਆਟੋ ਚਾਲਕ ਨੇ ਨਿਯਮਾਂ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ, ਦੋ ਨੌਜਵਾਨਾਂ ਨੂੰ ਆਟੋ ਦੀ ਛੱਤ ’ਤੇ ਬੈਠਾ ਕੇ ਕਰਵਾਇਆ ਸਫ਼ਰ
ਪਠਾਨਕੋਟ ਚੌਕ ਨੇੜੇ ਬੁੱਧਵਾਰ ਨੂੰ ਇਕ ਆਟੋ ਚਾਲਕ ਨੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਦੋ ਨੌਜਵਾਨਾਂ ਨੂੰ ਆਟੋ ਦੀ ਛੱਤ ’ਤੇ ਬੈਠਾ ਕੇ ਸਫਰ ਕਰਵਾਇਆ। ਮਸਰੂਫ਼ ਸੜਕ ’ਤੇ ਇਸ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਜੇ ਇਸ ਦੌਰਾਨ ਕੋਈ ਹਾਦਸਾ ਵਾਪਰਦਾ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ, ਇਹ ਇਕ ਵੱਡਾ ਸਵਾਲ ਹੈ।
Publish Date: Thu, 18 Dec 2025 12:47 PM (IST)
Updated Date: Thu, 18 Dec 2025 12:49 PM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਪਠਾਨਕੋਟ ਚੌਕ ਨੇੜੇ ਬੁੱਧਵਾਰ ਨੂੰ ਇਕ ਆਟੋ ਚਾਲਕ ਨੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਦੋ ਨੌਜਵਾਨਾਂ ਨੂੰ ਆਟੋ ਦੀ ਛੱਤ ’ਤੇ ਬੈਠਾ ਕੇ ਸਫਰ ਕਰਵਾਇਆ। ਮਸਰੂਫ਼ ਸੜਕ ’ਤੇ ਇਸ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਜੇ ਇਸ ਦੌਰਾਨ ਕੋਈ ਹਾਦਸਾ ਵਾਪਰਦਾ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ, ਇਹ ਇਕ ਵੱਡਾ ਸਵਾਲ ਹੈ।
ਟ੍ਰੈਫਿਕ ਨਿਯਮਾਂ ਮੁਤਾਬਕ ਆਟੋ ’ਚ ਤੈਅ ਗਿਣਤੀ ਤੋਂ ਵੱਧ ਸਵਾਰੀ ਬੈਠਾਉਣਾ ਤੇ ਛੱਤ ’ਤੇ ਯਾਤਰੀਆਂ ਨੂੰ ਲਿਜਾਣਾ ਕਾਨੂੰਨੀ ਅਪਰਾਧ ਹੈ। ਅਜਿਹੇ ਹਾਲਾਤ ’ਚ ਹਾਦਸਾ ਹੋਣ ’ਤੇ ਸਭ ਤੋਂ ਪਹਿਲਾਂ ਆਟੋ ਚਾਲਕ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਵਾਹਨ ਦੇ ਮਾਲਕ ਤੇ ਸਬੰਧਤ ਆਵਾਜਾਈ ਵਿਭਾਗ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ, ਜੇ ਵਾਹਨ ਦੀ ਨਿਯਮਿਤ ਜਾਂਚ ਜਾਂ ਨਿਗਰਾਨੀ ’ਚ ਲਾਪਰਵਾਹੀ ਵਰਤੀ ਜਾਂਦੀ ਹੋਵੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਠਾਨਕੋਟ ਚੌਕ ਵਰਗੇ ਮਸਰੂਫ ਇਲਾਕੇ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ਮਰ੍ਹਾ ਦਾ ਮਾਮਲਾ ਬਣਦੀਆਂ ਜਾ ਰਹੀਆਂ ਹਨ ਪਰ ਕਾਰਵਾਈ ਨਾ ਹੋਣ ਕਾਰਨ ਚਾਲਕਾਂ ਦੇ ਹੌਸਲੇ ਬੁਲੰਦ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਅਜਿਹੇ ਮਾਮਲਿਆਂ ’ਚ ਸਖਤੀ ਵਰਤੇ ਤਾਂ ਜੋ ਕਿਸੇ ਮਾਸੂਮ ਦੀ ਜਾਨ ਜੋਖ਼ਮ ’ਚ ਨਾ ਪਵੇ।