ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 2023 ਵਿੱਚ ਵੀ ਪੰਜਾਬ ਤਬਾਹੀ ਵਾਲੇ ਹੜ੍ਹਾਂ ਨਾਲ ਜੂਝਿਆ ਸੀ। ਉਸ ਸਮੇਂ ਤੋਂ ਸਬਕ ਲੈਣ ਅਤੇ ਮਜ਼ਬੂਤ ਤਿਆਰੀ ਕਰਨ ਦੀ ਬਜਾਏ AAP ਸਰਕਾਰ ਪੁਰਾਣੇ ਢੰਗਾਂ 'ਤੇ ਵਾਪਸ ਚਲੀ ਗਈ। ਨਾ ਕੋਈ ਪੱਕੀ ਯੋਜਨਾ, ਨਾ ਢਾਂਚੇ ਦੀ ਮਜ਼ਬੂਤੀ, ਨਾ ਹੀ ਜ਼ਿੰਮੇਵਾਰੀ। ਅੱਜ ਤੱਕ ਇਹ ਸਰਕਾਰ White Paper ਵੀ ਜਾਰੀ ਨਹੀਂ ਕਰ ਸਕੀ ਕਿ 2023 ਤੋਂ ਬਾਅਦ ਕਿਹੜੇ ਕਦਮ ਚੁੱਕੇ ਗਏ।
ਜਲੰਧਰ : ਅੱਜ ਪੰਜਾਬ ਵਿੱਚ ਆਏ ਹੜ੍ਹ ਸਿਰਫ਼ ਕੁਦਰਤੀ ਆਪਦਾ ਨਹੀਂ, ਸਗੋਂ ਆਮ ਆਦਮੀ ਪਾਰਟੀ ਸਰਕਾਰ ਦੀ ਲਾਪਰਵਾਹੀ ਅਤੇ ਪੰਜਾਬੀਆਂ ਨਾਲ ਧੋਖੇ ਦਾ ਸਿੱਧਾ ਨਤੀਜਾ ਹੈ। ਜਿਨ੍ਹਾਂ ਨੇ ਬਦਲਾਅ ਦੇ ਵਾਅਦੇ ਕੀਤੇ ਸਨ, ਉਹੀ ਲੋਕ ਅੱਜ ਫਿਰ ਲੋਕਾਂ ਨੂੰ ਛੱਡ ਕੇ ਗਾਇਬ ਹੋ ਗਏ ਹਨ। ਇਹ ਗੱਲ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਆਖੇ।
ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 2023 ਵਿੱਚ ਵੀ ਪੰਜਾਬ ਤਬਾਹੀ ਵਾਲੇ ਹੜ੍ਹਾਂ ਨਾਲ ਜੂਝਿਆ ਸੀ। ਉਸ ਸਮੇਂ ਤੋਂ ਸਬਕ ਲੈਣ ਅਤੇ ਮਜ਼ਬੂਤ ਤਿਆਰੀ ਕਰਨ ਦੀ ਬਜਾਏ AAP ਸਰਕਾਰ ਪੁਰਾਣੇ ਢੰਗਾਂ 'ਤੇ ਵਾਪਸ ਚਲੀ ਗਈ। ਨਾ ਕੋਈ ਪੱਕੀ ਯੋਜਨਾ, ਨਾ ਢਾਂਚੇ ਦੀ ਮਜ਼ਬੂਤੀ, ਨਾ ਹੀ ਜ਼ਿੰਮੇਵਾਰੀ। ਅੱਜ ਤੱਕ ਇਹ ਸਰਕਾਰ White Paper ਵੀ ਜਾਰੀ ਨਹੀਂ ਕਰ ਸਕੀ ਕਿ 2023 ਤੋਂ ਬਾਅਦ ਕਿਹੜੇ ਕਦਮ ਚੁੱਕੇ ਗਏ।
ਪੰਜਾਬ ਦੀਆਂ ਜਨਤਾ ਦੇ ਸਵਾਲ ਸਪਸ਼ਟ ਹਨ:
• ਫਰਵਰੀ ਵਿੱਚ ਹੜ੍ਹ ਤਿਆਰੀ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਹੋਈ ਅਤੇ ਦਿੱਲੀ ਚੋਣਾਂ ਕਾਰਨ ਜੂਨ ਤੱਕ ਕਿਉਂ ਟਾਲੀ ਗਈ? ਕੀ ਪੰਜਾਬੀਆਂ ਦੀ ਜ਼ਿੰਦਗੀ AAP ਲਈ ਗੈਰ-ਅਹਿਮ ਹੈ?
• ਵੱਧ ਮੀਂਹ ਦੀਆਂ ਚਿਤਾਵਨੀਆਂ ਨੂੰ ਕਿਉਂ ਅਣਦੇਖਾ ਕੀਤਾ ਗਿਆ?
• ਕਰੋੜਾਂ ਰੁਪਏ ਦਾ ਆਵਟਨ ਹੋਇਆ, ਪਰ ਖਰਚ ਕਿਉਂ ਨਹੀਂ ਹੋਇਆ?
• ਮਾਧੋਪੁਰ ਗੇਟ ਦੀ ਮੁਰੰਮਤ ਸਮੇਂ ਤੇ ਕਿਉਂ ਨਹੀਂ ਕੀਤੀ ਗਈ?
ਜਦੋਂ ਸਰਕਾਰ ਗਾਇਬ ਹੈ, ਪੰਜਾਬ ਦੇ ਲੋਕਾਂ ਨੇ ਚੜ੍ਹਦੀ ਕਲਾ ਦੀ ਮਿਸਾਲ ਕਾਇਮ ਕੀਤੀ ਹੈ। ਲੋਕ ਇਕ-ਦੂਜੇ ਦਾ ਸਹਾਰਾ ਬਣੇ ਹਨ। ਕੋਈ ਵੀ ਹੜ੍ਹ ਪੰਜਾਬ ਦੀ ਰੂਹ ਅਤੇ ਹੌਂਸਲੇ ਨੂੰ ਡਿਗਾ ਨਹੀਂ ਸਕਦੀ।
ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਤੋਂ ਤੁਰੰਤ White Paper ਜਾਰੀ ਕਰਨ ਦੀ ਮੰਗ ਕਰਦੀ ਹੈ ਜਿਸ ਵਿੱਚ ਦਰਸਾਇਆ ਜਾਵੇ ਕਿ 2023 ਦੀ ਬਾਢ ਤੋਂ ਬਾਅਦ ਕਿਹੜੇ ਕਦਮ ਚੁੱਕੇ ਗਏ ਅਤੇ ਅੱਗੇ ਲਈ ਕੀ ਤਿਆਰੀ ਕੀਤੀ ਗਈ। ਪੰਜਾਬ ਦੇ ਲੋਕਾਂ ਨੂੰ ਸਚਾਈ ਅਤੇ ਪਾਰਦਰਸ਼ਤਾ ਚਾਹੀਦੀ ਹੈ, ਧੋਖਾ ਨਹੀਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਹਮੇਸ਼ਾ ਪੰਜਾਬ ਦੇ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ।