ਕੇਂਦਰ ਸਰਕਾਰ ਵਾਪਸ ਲਵੇ ਫ਼ੈਸਲਾ : ਭਾਰਦਵਾਜ
40 ਫੀਸਦੀ ਅੰਕਾਂ ਨਾਲ ਐੱਮਬੀਬੀਐੱਸ ਪਾਸ ਵਿਦਿਆਰਥੀਆਂ ਨੂੰ ਡਾਕਟਰ ਮੰਨਣਾ ਗਲਤ ਫੈਸਲਾ : ਵਿਨੋਦ ਭਾਰਦਵਾਜ
Publish Date: Wed, 28 Jan 2026 07:16 PM (IST)
Updated Date: Wed, 28 Jan 2026 07:19 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 40 ਫੀਸਦੀ ਅੰਕਾਂ ਨਾਲ ਐੱਮਬੀਬੀਐੱਸ ਦੀ ਪੜ੍ਹਾਈ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਡਾਕਟਰ ਮੰਨਣ ਦਾ ਫੈਸਲਾ ਬਹੁਤ ਹੀ ਗਲਤ ਤੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਇਹ ਵਿਚਾਰ ਉਘੇ ਸਮਾਜ ਸੇਵਕ ਵਿਨੋਦ ਭਾਰਦਵਾਜ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਮ ਲੋਕਾਂ ਦੀ ਸਿਹਤ ਨਾਲ ਸਮਝੌਤਾ ਕਰਨ ਵਾਲਾ ਹੈ ਤੇ ਇਹ ਸਿਰਫ਼ ਵੋਟ ਰਾਜਨੀਤੀ ਨੂੰ ਮੁੱਖ ਰੱਖ ਕੇ ਲਿਆ ਗਿਆ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੱਡੀ ਗਿਣਤੀ ਜ਼ਰੂਰਤਮੰਦ ਲੋਕਾਂ ਦੀ ਨਿਰਭਰਤਾ ਸਰਕਾਰੀ ਹਸਪਤਾਲਾਂ ’ਤੇ ਹੈ ਤੇ ਅਜਿਹੇ ਵਿੱਚ ਘੱਟ ਯੋਗਤਾ ਵਾਲੇ ਡਾਕਟਰਾਂ ਦੀ ਤਾਇਨਾਤੀ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਸਾਬਤ ਹੋ ਸਕਦੀ ਹੈ। ਵਿਨੋਦ ਭਾਰਦਵਾਜ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਡਾਕਟਰੀ ਸਿੱਖਿਆ ਲਈ ਉੱਚੇ ਤੇ ਸਖ਼ਤ ਮਾਪਦੰਡ ਤੈਅ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਬਿਹਤਰ ਤੇ ਸੁਰੱਖਿਅਤ ਸਿਹਤ ਸੇਵਾਵਾਂ ਮਿਲ ਸਕਣ।