ਮੇਅਰ ਨੇ ਵਾਰ ਰੂਮ ਰਾਹੀ ਕੂੜੇ ਦੀ ਢੁਆਈ ਦਾ ਫੜਿਆ ਘੁਟਾਲਾ
ਮੇਅਰ ਨੇ ਵਾਰ ਰੂਮ ਰਾਹੀ ਕੂੜੇ ਦੀ ਢੁਆਈ ਦਾ ਫੜਿਆ ਘੁਟਾਲਾ , 14 ’ਚੋ 6 ਟਰਾਲੀਆਂ ਹੀ ਕੰਮ ਕਰਦੀਆਂ ਸਨ
Publish Date: Wed, 31 Dec 2025 07:50 PM (IST)
Updated Date: Wed, 31 Dec 2025 07:53 PM (IST)

ਠੇਕੇਦਾਰ ਨੂੰ ਦਿੱਤੀ ਚਿਤਾਵਨੀ ਤੇ ਟਰੈਕਟਰ-ਟਰਾਲੀਆਂ ’ਤੇ ਜੀਪੀਐੱਸ ਲਗਵਾਏ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ-ਮੇਅਰ ਵਿਨੀਤ ਧੀਰ ਨੇ ਕੂੜੇ ਦੀ ਢੁਆਈ ਕਰਨ ਵਾਲੀਆਂ ਗੱਡੀਆਂ ਦੀ ਚੈਕਿੰਗ ਲਈ ਬਣਾਏ ਗਏ ਵਾਰ ਰੂਮ ਤੋਂ ਢੁਆਈ ਕਰਨ ਵਾਲੀਆਂ ਟਰੈਕਟਰ ਟਰਾਲੀਆਂ ਦਾ ਘੁਟਾਲਾ ਫੜਿਆ ਅਤੇ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਵਿੱਖ ’ਚ ਮੁੜ ਅਜਿਹੀ ਗੜਬੜੀ ਨਾ ਕਰੇ। ਠੇਕੇਦਾਰ ਨੇ ਕੂੜੇ ਦੀ ਢੁਆਈ ਲਈ 14 ਟਰਾਲੀਆਂ ਦਿਖਾਈਆਂ ਸਨ ਪਰ ਜਦੋਂ ਚੈਕਿੰਗਿ ਕੀਤੀ ਗਈ ਤਾਂ ਸਿਰਫ 6 ਟਰੈਕਟਰ ਟਰਾਲੀਆਂ ਹੀ ਪਾਈਆਂ ਗਈਆ। ਸ਼ਹਿਰ ’ਚ ਕੂੜਾ ਇਕੱਠਾ ਕਰਨ ਲਈ ਵਰਤੇ ਜਾਣ ਵਾਲੇ ਟਰੈਕਟਰ-ਟ੍ਰਾਲੀਆਂ ਦੇ ਚਲਾਉਨ ਵਿੱਚ ਬੇਨਿਯਮੀਆਂ ਦੀ ਪਛਾਣ ਕੀਤੀ ਹੈ। ਇੱਕ ਠੇਕੇਦਾਰ ਨੇ 14 ਸੌਂਪੇ ਹਨ ਪਰ ਸਿਰਫ਼ ਛੇ ਹੀ ਰੂਟਾਂ ਤੇ ਕੰਮ ਪਾਇਆ ਗਿਆ ਜਦੋਂਕਿ 8 ਰੂਟ ਖਾਲੀ ਹੀ ਸਨ। ਇਹ ਬੇਨਿਯਮੀਆਂ ਮੇਅਰ ਦੇ ਦਫ਼ਤਰ ਦੇ ਨਾਲ ਲੱਗਦੇ ਨਿਗਮ ਦੇ ਅੰਦਰ ਸਥਾਪਤ ਵਾਰ ਰੂਮ ਦੀ ਨਿਗਰਾਨੀ ਕਰ ਕੇ ਪਤਾ ਲੱਗੀਆਂ। ਮੇਅਰ ਨੇ ਠੇਕੇਦਾਰ ਨੂੰ ਮੌਕੇ ਤੇ ਬੁਲਾਇਆ ਅਤੇ ਸਖ਼ਤ ਚਿਤਾਵਨੀ ਜਾਰੀ ਕੀਤੀ। ਮੇਅਰ ਨੇ ਕਿਹਾ ਕਿ ਵਾਰ ਰੂਮ ਸ਼ਹਿਰ ’ਚ ਕੂੜਾ ਇਕੱਠਾ ਕਰਨ ਤੇ ਹੋਰ ਸ਼ਾਖਾਵਾਂ ਦੇ ਕੰਮ ’ਚ ਲੱਗੇ ਵਾਹਨਾਂ ਦੀ ਨਿਗਰਾਨੀ ਲਈ ਸਥਾਪਤ ਕੀਤਾ ਗਿਆ ਸੀ। ਵਾਰ ਰੂਮ ’ਚ ਆਊਟਸੋਰਸ ਰਾਹੀਂ ਰੱਖੇ ਗਏ ਮੁਲਾਜ਼ਮ ਕੂੜਾ ਇਕੱਠਾ ਕਰਨ ਲਈ ਰੱਖੇ ਗਏ ਸਾਰੇ ਵਾਹਨਾਂ ਨੂੰ ਟਰੈਕ ਕਰਦੇ ਹਨ। ਇਸ ’ਚ ਮੁੱਖ ਤੌਰ ਤੇ ਠੇਕੇਦਾਰਾਂ ਦੀਆਂ ਟਰੈਕਟਰ-ਟਰਾਲੀਆਂ ਤੇ ਟਿੱਪਰ ਸ਼ਾਮਲ ਹਨ। ਸ਼ਹਿਰ ’ਚ ਲਗਪਗ 125 ਟਰੈਕਟਰ-ਟਰਾਲੀਆਂ ਨੂੰ ਠੇਕੇ ਤੇ ਲਿਆ ਗਿਆ ਹੈ ਅਤੇ ਛੇ ਤੋਂ ਸੱਤ ਠੇਕੇਦਾਰ ਉਨ੍ਹਾਂ ਤੇ ਕੰਮ ਕਰ ਰਹੇ ਹਨ। ਇਨ੍ਹਾਂ ਟਰੈਕਟਰ-ਟਰਾਲੀਆਂ ਨੂੰ ਕੂੜਾ ਇਕੱਠਾ ਕਰਨ ਲਈ ਵੱਖ-ਵੱਖ ਰੂਟ ਦਿੱਤੇ ਗਏ ਹਨ। ਵਾਰ ਰੂਮ ਟੀਮ ਇਨ੍ਹਾਂ ਵਾਹਨਾਂ ਦੀ ਨਿਗਰਾਨੀ ਕਰਦੀ ਹੈ। ਮੇਅਰ ਵਨੀਤ ਧੀਰ ਖੁਦ ਨਿਯਮਿਤ ਤੌਰ ਤੇ ਵਾਰ ਰੂਮ ਤੋਂ ਰਿਪੋਰਟਾਂ ਪ੍ਰਾਪਤ ਕਰਦੇ ਹਨ। ਮੰਗਲਵਾਰ ਨੂੰ ਮੇਅਰ ਅੱਧੇ ਘੰਟੇ ਲਈ ਵਾਰ ਰੂਮ ’ਚ ਗਏ ਅਤੇ ਟਰੈਕਟਰ ਟਰਾਲੀਆਂ ਦੀ ਨਿਗਰਾਨੀ ਕੀਤੀ ਤੇ ਕਈ ਠੇਕੇਦਾਰਾਂ ਨੂੰ ਬੁਲਾਇਆ। ਮੇਅਰ ਨੂੰ ਰਿਪੋਰਟਾਂ ਮਿਲੀਆਂ ਕਿ ਇਕ ਠੇਕੇਦਾਰ ਦੀਆਂ ਟਰੈਕਟਰ-ਟਰਾਲੀਆਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸਨ। ਇਹ ਠੇਕੇਦਾਰ ਵਾਰ ਰੂਮ ਟੀਮ ਨੂੰ ਵਾਹਨਾਂ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਿਹਾ ਸੀ। ਠੇਕੇਦਾਰ ਵਾਰ ਰੂਮ ਟੀਮ ਦੀ ਗੱਲ ਵੀ ਨਹੀਂ ਸੁਣ ਰਿਹਾ ਸੀ। ਮੇਅਰ ਨੇ ਇਸ ਠੇਕੇਦਾਰ ਨੂੰ ਸਾਈਟ ’ਤੇ ਸੱਦਿਆ ਤੇ ਠੇਕੇਦਾਰ ਦੇ ਸਾਹਮਣੇ ਉਸ ਦੀਆਂ ਟਰੈਕਟਰ-ਟਰਾਲੀਆਂ ਬਾਰੇ ਰਿਪੋਰਟ ਮੰਗੀ। ਵਾਰ ਰੂਮ ਟੀਮ ਨੇ ਰਿਪੋਰਟ ਦਿੱਤੀ ਕਿ ਠੇਕੇਦਾਰ ਕੋਲ 14 ਵਾਹਨਾਂ ਦਾ ਕੰਮ ਅਲਾਟ ਹੈ ਪਰ ਰੋਜ਼ਾਨਾ ਸਿਰਫ਼ ਛੇ ਹੀ ਆ ਰਹੇ ਹਨ। ਬਾਕੀ ਅੱਠ ਵਾਹਨਾਂ ਦੀ ਕੋਈ ਰਿਪੋਰਟ ਨਹੀਂ ਹੈ। ਮੇਅਰ ਨੇ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਸਾਰੇ ਵਾਹਨਾਂ ਵਿੱਚ ਜੀਪੀਐੱਸ ਸਿਸਟਮ ਲਗਾਏ। ਨਿਗਮ ਉਨ੍ਹਾਂ ਟਰੈਕਟਰ-ਟਰਾਲੀਆਂ ਲਈ ਕੋਈ ਭੁਗਤਾਨ ਨਹੀਂ ਕਰੇਗਾ ਜਿਨ੍ਹਾਂ ਦੇ ਜੀਪੀਐੱਸ ਨਹੀਂ ਲਗਾਏ। ਮੇਅਰ ਨੇ ਕਿਹਾ ਕਿ ਟਰੈਕਟਰ-ਟਰਾਲੀਆਂ ਲਈ ਭੁਗਤਾਨ ਵਾਰ ਰੂਮ ਦੀ ਰਿਪੋਰਟ ਦੇ ਆਧਾਰ ਤੇ ਅਕਾਊਂਟਸ ਸ਼ਾਖਾ ਤੋਂ ਕੀਤਾ ਜਾਵੇਗਾ। ਠੇਕੇਦਾਰ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਹਫ਼ਤੇ ’ਚ ਦੋ ਵਾਰ ਵਾਰ ਰੂਮ ਦਾ ਦੌਰਾ ਕਰਕੇ ਵਾਹਨਾਂ ਦੀ ਰਿਪੋਰਟ ਲਵੇ।