ਅਕਾਲ ਅਕੈਡਮੀ ਕਾਕੜਾ ਕਲਾਂ ’ਚ ਇੰਟਰ-ਹਾਊਸ ਅਥਲੈਟਿਕ ਮੀਟ
ਅਕਾਲ ਅਕੈਡਮੀ ਕਾਕੜਾ ਕਲਾਂ ਵਿਖੇ ਇੰਟਰ-ਹਾਊਸ ਅਥਲੈਟਿਕ ਮੀਟ ਕਰਵਾਈ
Publish Date: Wed, 03 Dec 2025 07:04 PM (IST)
Updated Date: Wed, 03 Dec 2025 07:08 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਕਾਕੜਾ ਕਲਾਂ ਵਿਖੇ ਇੰਟਰ ਹਾਊਸ ਅਥਲੈਟਿਕ ਮੀਟ ਕਰਵਾਈ ਗਈ। ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁੰਡਿਆਂ ਅਤੇ ਕੁੜੀਆਂ ਦੇ ਵੱਖ-ਵੱਖ ਮੁਕਾਬਲੇ, ਜਿਸ ਵਿਚ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ ਰੇਸ, ਰਿਲੇਅ ਰੇਸ, ਫਰਾਗ ਰੇਸ, ਈਟ ਐਂਡ ਰਨ ਰੇਸ, ਬੈਲੇਂਸਿੰਗ ਰੇਸ, ਲਾਂਗ ਜੰਪ, ਹਾਈ ਜੰਪ, ਸ਼ਾਟਪੁੱਟ ਤੇ ਡਿਸਕਸ ਥਰੋਅ ਆਦਿ ਮੁਕਾਬਲੇ ਕਰਵਾਏ ਗਏ। ਹਰ ਮੁਕਾਬਲੇ ਵਿਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਦਮਖਮ ਤੇ ਅਨੁਸ਼ਾਸਨ ਨਾਲ ਹਿੱਸਾ ਲਿਆ ਗਿਆ। ਓਵਰਆਲ ਨਤੀਜਿਆਂ ਵਿਚ ਅਜੇ ਹਾਊਸ ਨੇ ਬਾਜ਼ੀ ਮਾਰੀ ਜਦਕਿ ਅਭੇ ਹਾਊਸ ਤੇ ਅਮੁਲ ਹਾਊਸ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸੰਤੋਸ਼ ਗੌਤਮ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਬਲ ਮਿਲਦਾ ਹੈ। ਇਸ ਮੌਕੇ ਗੁਰਵਿੰਦਰ ਕੌਰ, ਸ਼ੇਫਾਲੀ ਅਰੋੜਾ, ਸੋਨੀਆ, ਰੇਨੂ ਬਾਲਾ, ਇਤਿਸ਼ਾ, ਗੁਰਪ੍ਰੀਤ ਕੌਰ, ਹਰਲੀਨ ਕੌਰ, ਚਮਨ ਲਾਲ, ਸ਼ੇਰਬਾਜ ਸਿੰਘ, ਅਰਸ਼ਪ੍ਰੀਤ ਕੌਰ, ਪ੍ਰਦੀਪ ਕੌਰ, ਆਕਾਸ਼ ਕੁਮਾਰ, ਦੀਪਕ ਕੌਸ਼ਲ, ਕਰਮਦੀਪ ਕੌਰ, ਜਸ਼ਨਦੀਪ ਕੌਰ, ਅਮਨਜੀਤ ਕੌਰ, ਸੁਨੀਲ ਕੁਮਾਰ, ਵਿੱਕੀ ਸਿੰਘ, ਵਿਸ਼ਾਲ ਆਦਿ ਹਾਜ਼ਰ ਸਨ।