ਮੇਹਰ ਚੰਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰਾ
ਮੈਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਦਾ ਜੇਐੱਮਪੀ ਇੰਡਸਟ੍ਰੀਜ਼ ਦਾ ਉਦਯੋਗਿਕ ਦੌਰਾ
Publish Date: Wed, 26 Nov 2025 04:06 PM (IST)
Updated Date: Wed, 26 Nov 2025 04:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੈਕਟੀਕਲ ਸਿੱਖਿਆ ਪ੍ਰੋਗਰਾਮ ਤਹਿਤ ਜਲੰਧਰ ਦੀ ਪ੍ਰਸਿੱਧ ਫਾਊਂਡਰੀ ਯੂਨਿਟ ਜੇਐੱਮਪੀ ਇੰਡਸਟ੍ਰੀਜ਼ ਦਾ ਉਦਯੋਗਿਕ ਦੌਰਾ ਕੀਤਾ। ਇਹ ਦੌਰਾ ਫੈਕਲਟੀ ਮੈਂਬਰ ਇੰਜੀ. ਪ੍ਰਭੂ ਦਇਆਲ ਤੇ ਇੰਜੀ. ਰੋਹਿਤ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਇਆ। ਦੌਰੇ ਦੌਰਾਨ ਸਮਿਤ ਮਲਹੋਤਰਾ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਤੇ ਫਾਊਂਡਰੀ ਦੇ ਕੰਮਕਾਜ, ਕਾਸਟਿੰਗ ਪ੍ਰਕਿਰਿਆ, ਉਦਯੋਗਿਕ ਸੁਰੱਖਿਆ ਮਾਪਦੰਡਾਂ ਤੇ ਮਾਡਰਨ ਮੈਨਿਫੈਕਚਰਿੰਗ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਪਹਿਲ ਦੀ ਪ੍ਰਿੰਸਿਪਲ ਡਾ. ਜਗਰੂਪ ਸਿੰਘ ਨੇ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੀ ਪ੍ਰੈਕਟੀਕਲ ਗਿਆਨ ’ਚ ਵਾਧਾ ਕਰਦੇ ਹਨ। ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਰਿਚਾ ਅਰੋੜਾ ਨੇ ਦੱਸਿਆ ਕਿ ਇਹ ਦੌਰਾ ਵਿਦਿਆਰਥੀਆਂ ਲਈ ਕਾਫ਼ੀ ਲਾਭਦਾਇਕ ਤੇ ਜਾਣਕਾਰੀਆਂ ਭਰਿਆ ਸਾਬਤ ਹੋਇਆ।