Indian Railways ; ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਲਾਂ ; ਧੁੰਦ ਤੇ ਕੋਹਰੇ ਕਾਰਨ ਦਸੰਬਰ ਤੋਂ ਮਾਰਚ ਤੱਕ 56 ਰੇਲ-ਗੱਡੀਆਂ ਰੱਦ
ਰੇਲਵੇ ਨੇ ਇਸ ਸਬੰਧ ਵਿਚ 2 ਮਹੀਨੇ ਪਹਿਲਾਂ ਹੀ ਯਾਤਰੀਆਂ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਇਨ੍ਹਾਂ ਰੇਲ-ਗੱਡੀਆਂ ਦੀ ਟਿਕਟ ਬੁਕਿੰਗ ਸ਼ੁਰੂ ਨਹੀਂ ਕੀਤੀ ਸੀ। ਰੱਦ ਕੀਤੀਆਂ ਗਈਆਂ ਰੇਲ-ਗੱਡੀਆਂ ਵਿਚ ਗ਼ਰੀਬ ਰਥ ਐਕਸਪ੍ਰੈਸ (12207, 12208) 9 ਦਸੰਬਰ ਤੋਂ 24 ਫਰਵਰੀ, ਯੋਗ ਨਗਰੀ ਜੰਮੂਤਵੀ ਐਕਸਪ੍ਰੈਸ (14606-14605) 7 ਦਸੰਬਰ ਤੋਂ 22 ਫਰਵਰੀ, ਲਾਲ ਕੁਆਂ-
Publish Date: Fri, 28 Nov 2025 09:46 PM (IST)
Updated Date: Fri, 28 Nov 2025 09:47 PM (IST)
ਜਾਸ, ਜਲੰਧਰ : ਰੇਲਵੇ ਨੇ ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸੰਘਣੀ ਧੁੰਦ ਤੇ ਕੋਹਰੇ ਕਰ ਕੇ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਮਾਰਚ ਤੱਕ 56 ਰੇਲ-ਗੱਡੀਆਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ 22 ਰੇਲ-ਗੱਡੀਆਂ ਜਲੰਧਰ ਅਤੇ ਜਲੰਧਰ ਕੈਂਟ ਵਿੱਚੋਂ ਲੰਘਦੀਆਂ ਹਨ, ਜਿਸ ਨਾਲ ਮੁਸਾਫ਼ਰਾਂ ਦੀਆਂ ਮੁਸ਼ਕਲਾਂ ਵਧਣਗੀਆਂ ਹਨ।
ਰੇਲਵੇ ਨੇ ਇਸ ਸਬੰਧ ਵਿਚ 2 ਮਹੀਨੇ ਪਹਿਲਾਂ ਹੀ ਯਾਤਰੀਆਂ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਇਨ੍ਹਾਂ ਰੇਲ-ਗੱਡੀਆਂ ਦੀ ਟਿਕਟ ਬੁਕਿੰਗ ਸ਼ੁਰੂ ਨਹੀਂ ਕੀਤੀ ਸੀ। ਰੱਦ ਕੀਤੀਆਂ ਗਈਆਂ ਰੇਲ-ਗੱਡੀਆਂ ਵਿਚ ਗ਼ਰੀਬ ਰਥ ਐਕਸਪ੍ਰੈਸ (12207, 12208) 9 ਦਸੰਬਰ ਤੋਂ 24 ਫਰਵਰੀ, ਯੋਗ ਨਗਰੀ ਜੰਮੂਤਵੀ ਐਕਸਪ੍ਰੈਸ (14606-14605) 7 ਦਸੰਬਰ ਤੋਂ 22 ਫਰਵਰੀ, ਲਾਲ ਕੁਆਂ-ਅੰਮ੍ਰਿਤਸਰ ਐਕਸਪ੍ਰੈਸ (14615 ਅਤੇ 14616) 6 ਦਸੰਬਰ ਤੋਂ 28 ਜਨਵਰੀ, ਜਨਸੇਵਾ ਐਕਸਪ੍ਰੈਸ (14617 ਅਤੇ 14618) 3 ਦਸੰਬਰ ਤੋਂ 2 ਮਾਰਚ, ਕਾਲਕਾ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਐਕਸਪ੍ਰੈਸ (14503 ਤੇ 14504) 2 ਦਸੰਬਰ ਤੋਂ 28 ਫਰਵਰੀ, ਨੰਗਲ ਡੈਮ ਐਕਸਪ੍ਰੈਸ (14505 ਅਤੇ 14506) 1 ਦਸੰਬਰ ਤੋਂ 28 ਫਰਵਰੀ, ਅੰਮ੍ਰਿਤਸਰ ਚੰਡੀਗੜ੍ਹ ਐਕਸਪ੍ਰੈਸ (14541 ਤੇ 14542) 1 ਦਸੰਬਰ ਤੋਂ 28 ਫਰਵਰੀ, ਅੰਮ੍ਰਿਤਸਰ ਅਜਮੇਰ ਐਕਸਪ੍ਰੈਸ (19611 ਅਤੇ 19614) 5 ਦਸੰਬਰ ਤੋਂ 1 ਮਾਰਚ, ਅਕਾਲ ਤਖ਼ਤ ਐਕਸਪ੍ਰੈਸ (12317 ਅਤੇ 12318) 7 ਦਸੰਬਰ ਤੋਂ 24 ਫਰਵਰੀ, ਦੁਰਗਿਆਣਾ ਐਕਸਪ੍ਰੈਸ (12357 ਅਤੇ 12358) 6 ਦਸੰਬਰ ਤੋਂ 28 ਫਰਵਰੀ ਤੇ ਇੰਟਰਸਿਟੀ ਐਕਸਪ੍ਰੈਸ (14681 ਅਤੇ 14682) ਦਸੰਬਰ ਤੋਂ ਮਾਰਚ ਤੱਕ ਰੱਦ ਕੀਤੀਆਂ ਹਨ।
ਇਸ ਸਥਿਤੀ ਨਾਲ ਯਾਤਰੀਆਂ ਨੂੰ ਹੋ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਰੇਲਵੇ ਨੇ ਮੁਸਾਫ਼ਰਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਸੰਘਣੀ ਧੁੰਦ ਕਾਰਨ ਸਫਰ ਵਿਚ ਰੁਕਾਵਟਾਂ ਆਉਣ ਦੀ ਸੰਭਾਵਨਾ ਹੈ।