ਐੱਲਕੇਸੀ ਟੀਸੀ ਦੀ ਫ੍ਰੈਸ਼ਰਜ਼ ਪਾਰਟੀ ’ਚ ਵਿਦਿਆਰਥੀਆ ਨੇ ਦਿਖਾਏ ਜੌਹਰ
ਐਲਕੇਸੀ ਟੀਸੀ ਦੀ ਫ੍ਰੈਸ਼ਰਜ਼ ਪਾਰਟੀ ’ਚ ਵਿਦਿਆਰਥੀਆ ਦਿਖਾਏ ਜੌਹਰ
Publish Date: Fri, 05 Dec 2025 07:35 PM (IST)
Updated Date: Fri, 05 Dec 2025 07:36 PM (IST)

- ਦਿਨਕਰ ਦੇਵ ਨੂੰ ਮਿਸਟਰ ਫ੍ਰੈਸ਼ਰ ਤੇ ਅਵਨੀਤ ਕੌਰ ਨੂੰ ਮਿਸ ਫਰੈਸ਼ਰ ਚੁਣਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਸਕੂਲ ਆਫ ਮੈਨੇਜਮੈਂਟ ਅਤੇ ਇੰਜੀਨੀਅਰਿੰਗ ਵੱਲੋਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫ੍ਰੈਸ਼ਰਜ਼ ਪਾਰਟੀ ਕਰਵਾਈ ਗਈ। ਪ੍ਰੋਗਰਾਮ ਦੀ ਡਾ. ਪੂਜਾ ਭਸੀਨ ਡੀਨ ਅਕਾਦਮਿਕਸ ਤੇ ਮੁਖੀ ਸੀਐੱਸਈ, ਡਾ. ਨਿਧੀ ਚੋਪੜਾ ਡੀਨ ਸਟੂਡੈਂਟ ਵੈੱਲਫੇਅਰ ਅਤੇ ਕੁਨਾਲ ਵਰਮਾ ਸਹਾਇਕ ਡਾਇਰੈਕਟਰ–ਟ੍ਰੇਨਿੰਗ ਅਤੇ ਪਲੇਸਮੈਂਟ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਡਾ. ਨਿਧੀ ਚੋਪੜਾ ਨੇ ਵਿਦਿਆਰਥੀਆਂ ਨੂੰ ਨਵੇਂ ਮੌਕਿਆਂ ਨੂੰ ਗਲੇ ਲਗਾਉਣ, ਨਵਚੇਤਨਾ ਨਾਲ ਸੋਚਣ ਅਤੇ ਸੰਸਥਾ ਦੇ ਮੁੱਲਾਂ ਨੂੰ ਮਜ਼ਬੂਤੀ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ। ਮੰਚ ’ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਜੋਸ਼ ਨਾਲ ਭਰਪੂਰ ਨਾਚ ਪ੍ਰਦਰਸ਼ਨ ਅਤੇ ਸੰਗੀਤਮਈ ਪ੍ਰੋਗਰਾਮਾਂ ਨੇ ਪੂਰੇ ਹਾਲ ਦਾ ਮਾਹੌਲ ਗੂੰਜ ਉਠਾਇਆ। ਮਾਡਲਿੰਗ ਮੁਕਾਬਲਾ ਇਸ ਸ਼ਾਮ ਦਾ ਕੇਂਦਰੀ ਆਕਰਸ਼ਣ ਰਿਹਾ। ਮਾਡਲਿੰਗ ’ਚ ਐੱਮਬੀਏ-1 ਦੇ ਦਿਨਕਰ ਦੇਵ ਨੂੰ ਮਿਸਟਰ ਫ੍ਰੈਸ਼ਰ ਜਦਕਿ ਬੀਟੈੱਕ ਸੀਐੱਸਈ-1 ਦੀ ਅਵਨੀਤ ਕੌਰ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਆਯੂਸ਼ੀ ਰਾਣੀ ਨੂੰ ਮਿਸ ਕਾਨਫ਼ਿਡੈਂਟ ਅਤੇ ਰੋਹਣ ਸਹਿਗਲ ਨੂੰ ਮਿਸਟਰ ਹੈਂਡਸਮ ਚੁਣਿਆ ਗਿਆ। ਸਾਨੀਆ ਰਾਵਤ ਨੂੰ ਮਿਸ ਫੋਟੋਜੈਨਿਕ ਤੇ ਰਜੀਵ ਸਿੰਘ ਨੂੰ ਮਿਸਟਰ ਟੈਲੇਂਟਡ, ਸ਼ਿਪਾਲੀ ਨੂੰ ਮਿਸ ਵੈੱਲ–ਡ੍ਰੈਸਡ ਤੇ ਚਾਹਤ ਕੁਮਾਰ ਨੂੰ ਮਿਸਟਰ ਵੈੱਲ–ਡ੍ਰੈਸਡ ਦਾ ਖ਼ਿਤਾਬ ਦਿੱਤਾ ਗਿਆ। ਤੀਆ ਠਾਕੁਰ ਨੂੰ ਮਿਸ ਟੈਲੇਂਟਡ ਤੇ ਮੋਹਿਤ ਨੂੰ ਮਿਸਟਰ ਡਾਈਨੈਮਿਕ ਦਾ ਖ਼ਿਤਾਬ ਦਿੱਤਾ ਗਿਆ। ਸੁਖਬੀਰ ਸਿੰਘ ਚੱਠਾ ਡਾਇਰੈਕਟਰ, ਅਕਾਦਮਿਕ ਅਫੇਅਰਜ਼ ਅਤੇ ਡਾ. ਆਰਐਸ ਦਿਓਲ ਡਾਇਰੈਕਟਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਡਾ. ਦਿਓਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਵੇਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹਨ ਕਿ ਉਹ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਇਕ ਉੱਤਮ ਜੀਵਨ ਜਿਊਣ।