ਫੋਕਲ ਪੁਆਇੰਟ ਇਲਾਕੇ ’ਚ ਲੁਟੇਰੇ ਬੇਖੌਫ਼, ਦਾਤਰ ਨਾਲ ਹਮਲਾ ਕਰ ਕੇ ਦੈਨਿਕ ਜਾਗਰਣ ਦੇ ਕਰਮਚਾਰੀ ਨੂੰ ਲੁੱਟਿਆ
ਫੋਕਲ ਪੁਆਇੰਟ ਇਲਾਕੇ ’ਚ ਬੇਖੌਫ਼ ਲੁਟੇਰੇ, ਦੈਨਿਕ ਜਾਗਰਣ ਕਰਮਚਾਰੀ ’ਤੇ ਦਾਤਰ ਨਾਲ ਹਮਲਾ ਕਰਕੇ ਲੁੱਟ
Publish Date: Sat, 10 Jan 2026 09:33 PM (IST)
Updated Date: Sun, 11 Jan 2026 04:13 AM (IST)

------------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ--------------- - ਕਾਲੀਆ ਕਾਲੋਨੀ ਨੇੜੇ ਵਾਪਰੀ ਵਾਰਦਾਤ, ਮੋਬਾਈਲ ਤੇ ਨਕਦੀ ਖੋਹੀ - ਪਹਿਲਾਂ ਵੀ ਜਾਗਰਣ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਲੁਟੇਰੇ ਬਣਾ ਚੁੱਕੇ ਨੇ ਨਿਸ਼ਾਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਫੋਕਲ ਪੁਆਇੰਟ ਇਲਾਕੇ ’ਚ ਲੁੱਟ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਵਾਪਰ ਰਹੀਆਂ ਵਾਰਦਾਤਾਂ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸ਼ਨਿਚਰਵਾਰ ਸ਼ਾਮ ਨੂੰ ਦੈਨਿਕ ਜਾਗਰਣ ਦੇ ਇਕ ਕਰਮਚਾਰੀ ਨਾਲ ਲੁੱਟ ਦੀ ਘਟਨਾ ਵਾਪਰੀ। ਬਾਈਕ ਸਵਾਰ ਲੁਟੇਰਿਆਂ ਨੇ ਦਾਤਰ ਨਾਲ ਹਮਲਾ ਕਰ ਕੇ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ। ਘਟਨਾ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਦੈਨਿਕ ਜਾਗਰਣ ਦੀ ਸਰਕੂਲੇਸ਼ਨ ਸ਼ਾਖਾ ’ਚ ਤਾਇਨਾਤ ਉਮਾਕਾਂਤ ਪਾਠਕ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਛੇ ਵਜੇ ਆਪਣੇ ਦਫ਼ਤਰ ਜਾ ਰਹੇ ਸਨ। ਜਿਵੇਂ ਹੀ ਉਹ ਫੋਕਲ ਪੁਆਇੰਟ ਅਧੀਨ ਪੈਂਦੀ ਕਾਲੀਆ ਕਾਲੋਨੀ ਨੇੜੇ ਪਹੁੰਚੇ, ਤਾਂ ਬਾਈਕ ’ਤੇ ਸਵਾਰ ਦੋ ਨੌਜਵਾਨ ਅਚਾਨਕ ਸਾਹਮਣੇ ਆ ਗਏ ਤੇ ਰਾਹ ਰੋਕ ਲਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੇ, ਇਕ ਲੁਟੇਰੇ ਨੇ ਦਾਤਰ ਕੱਢ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਬਚਾਅ ਲਈ ਉਨ੍ਹਾਂ ਹੱਥ ਅੱਗੇ ਕੀਤਾ, ਜਿਸ ਨਾਲ ਹੱਥ ’ਤੇ ਗੰਭੀਰ ਸੱਟ ਲੱਗ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਤੇ ਕਰੀਬ 1200 ਰੁਪਏ ਨਕਦੀ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਕਰਮਚਾਰੀ ਨੂੰ ਮੁੱਢਲੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਥਾਣਾ-1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਕੇ ਜਲਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਪਹਿਲਾਂ ਵੀ ਫੋਕਲ ਪੁਆਇੰਟ ’ਚ ਲੁਟੇਰੇ ਕਰ ਚੁੱਕੇ ਨੇ ਲੁੱਟ ਦੀਆਂ ਵਾਰਦਾਤਾਂ ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਦੈਨਿਕ ਜਾਗਰਣ ਦੇ ਕਿਸੇ ਕਰਮਚਾਰੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੋਵੇ। ਇਸ ਤੋਂ ਪਹਿਲਾਂ ਵੀ ਫੋਕਲ ਪੁਆਇੰਟ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਜਾਗਰਣ ਕਰਮਚਾਰੀਆਂ ਤੋਂ ਮੋਬਾਈਲ ਤੇ ਨਕਦੀ ਖੋਹਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕੁਝ ਮਹੀਨੇ ਪਹਿਲਾਂ ਦੇਰ ਰਾਤ ਡਿਊਟੀ ਤੋਂ ਵਾਪਸ ਆ ਰਹੇ ਇਕ ਹੋਰ ਕਰਮਚਾਰੀ ਨਾਲ ਵੀ ਬਾਈਕ ਸਵਾਰ ਬਦਮਾਸ਼ਾਂ ਨੇ ਚਾਕੂ ਦਿਖਾ ਕੇ ਲੁੱਟਪਾਟ ਕੀਤੀ ਸੀ। ਬੀਤੇ ਦਿਨਾਂ ਇਕ ਫੈਕਟਰੀ ਕਰਮਚਾਰੀ ਤੋਂ ਤਨਖਾਹ ਦੇ ਪੈਸੇ ਖੋਹ ਲਏ ਗਏ ਸਨ, ਜਦਕਿ ਇਕ ਵਪਾਰੀ ਤੋਂ ਪਿਸਤੌਲ ਦਿਖਾ ਕੇ ਹਜ਼ਾਰਾਂ ਰੁਪਏ ਲੁੱਟ ਲਏ ਗਏ ਸਨ। ------------------------- ਦੈਨਿਕ ਜਾਗਰਣ ਕਰਮਚਾਰੀ ਤੋਂ ਮੋਬਾਈਲ ਤੇ ਨਕਦੀ ਲੁੱਟੀ ਗਈ ਕਰੀਬ 7-8 ਮਹੀਨੇ ਪਹਿਲਾਂ ਫੋਕਲ ਪੁਆਇੰਟ ਫੇਜ਼-2 ’ਚ ਦੇਰ ਰਾਤ ਡਿਊਟੀ ਖਤਮ ਕਰਕੇ ਘਰ ਵਾਪਸ ਆ ਰਹੇ ਦੈਨਿਕ ਜਾਗਰਣ ਦੇ ਇਕ ਕਰਮਚਾਰੀ ਨੂੰ ਬਾਈਕ ਸਵਾਰ ਦੋ ਨੌਜਵਾਨਾਂ ਨੇ ਘੇਰ ਲਿਆ ਸੀ। ਚਾਕੂ ਦਿਖਾ ਕੇ ਉਸ ਦਾ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ ਗਈ ਸੀ। ਇਸ ਸਬੰਧ ’ਚ ਡਿਵੀਜ਼ਨ ਨੰਬਰ-1 ਥਾਣੇ ’ਚ ਮਾਮਲਾ ਦਰਜ ਹੋਇਆ ਸੀ। ---------------------- ਫੈਕਟਰੀ ਕਰਮਚਾਰੀ ਤੋਂ ਤਨਖਾਹ ਦੀ ਰਕਮ ਖੋਹੀ ਫੋਕਲ ਪੌਇੰਟ ਫੇਜ਼-1 ਵਿੱਚ ਇੱਕ ਫੈਕਟਰੀ ਕਰਮਚਾਰੀ ਨਾਲ ਉਸ ਸਮੇਂ ਲੁੱਟ ਹੋਈ, ਜਦੋਂ ਉਹ ਸੈਲਰੀ ਲੈ ਕੇ ਘਰ ਜਾ ਰਿਹਾ ਸੀ। ਬਾਈਕ ਸਵਾਰ ਬਦਮਾਸ਼ਾਂ ਨੇ ਉਸ ਨੂੰ ਖਾਲੀ ਪਲਾਟ ਨੇੜੇ ਰੋਕਿਆ ਤੇ 18 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ----------------------- ਪੱਤਰਕਾਰ ’ਤੇ ਹਮਲਾ ਕਰਕੇ ਲੁੱਟਖੋਹ ਕਰੀਬ 5 ਮਹੀਨੇ ਪਹਿਲਾਂ ਇਕ ਹਿੰਦੀ ਅਖ਼ਬਾਰ ਨਾਲ ਜੁੜੇ ਪੱਤਰਕਾਰ ਨਾਲ ਫੋਕਲ ਪੁਆਇੰਟ ਇਲਾਕੇ ’ਚ ਲੁੱਟ ਦੀ ਘਟਨਾ ਵਾਪਰੀ ਸੀ। ਬਦਮਾਸ਼ਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਮੋਬਾਈਲ ਤੇ ਪਰਸ ਖੋਹ ਲਿਆ ਸੀ। --------------------- ਵਪਾਰੀ ਤੋਂ ਪਿਸਤੌਲ ਦਿਖਾ ਕੇ ਲੁੱਟ ਫੋਕਲ ਪੁਆਇੰਟ ਫੇਜ਼-2 ’ਚ ਇਕ ਛੋਟੇ ਉਦਯੋਗਪਤੀ ਤੋਂ ਰਾਤ ਸਮੇਂ ਪਿਸਤੌਲ ਦਿਖਾ ਕੇ ਹਜ਼ਾਰਾਂ ਰੁਪਏ ਲੁੱਟ ਲਏ ਗਏ ਸਨ। ਘਟਨਾ ਤੋਂ ਬਾਅਦ ਇਲਾਕੇ ਦੇ ਉਦਯੋਗਪਤੀਆਂ ਨੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਸੀ। -------------------- ਡਿਲੀਵਰੀ ਬੁਆਏ ਤੋਂ ਮੋਬਾਈਲ ਖੋਹਿਆ ਆਨਲਾਈਨ ਕੰਪਨੀ ਦੇ ਇਕ ਡਿਲੀਵਰੀ ਬੁਆਏ ਨੂੰ ਸੁੰਨੀ ਸੜਕ ’ਤੇ ਰੋਕ ਕੇ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਫੋਨ ਲੁੱਟ ਲਿਆ ਸੀ। ਇਹ ਘਟਨਾ ਵੀ ਫੋਕਲ ਪੁਆਇੰਟ ਚੌਕੀ ’ਚ ਦਰਜ ਕੀਤੀ ਗਈ ਸੀ।